ਬਿਜ਼ਨਸ ਸਟੱਡੀਜ਼ ਵਿਭਾਗ , ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ (Punjabi University Guru Kashi Campus Talwandi Sabo, Department of Business Studies)
http://USOBTS.punjabiuniversity.ac.in
ਵਿਭਾਗ ਦੀ ਸਥਾਪਨਾ
ਬਿਜ਼ਨਸ ਸਟੱਡੀਜ਼ ਵਿਭਾਗ (DBS) ਦੀ ਸਥਾਪਨਾ ਸਤੰਬਰ 1988 ਵਿੱਚ ਕੀਤੀ ਗਈ ਸੀ। ਬਿਜ਼ਨਸ ਸਟੱਡੀਜ਼ ਵਿਭਾਗ (ਪਹਿਲਾਂ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਸ ਸਟੱਡੀਜ਼ USBS ਵਜੋਂ ਜਾਣਿਆ ਜਾਂਦਾ ਸੀ) ਪਰੰਪਰਾਗਤ ਭਾਰਤੀ ਕਦਰਾਂ-ਕੀਮਤਾਂ ਦੇ ਸੰਦਰਭ ਵਿੱਚ ਪ੍ਰਬੰਧਨ ਸਿਧਾਂਤਾਂ ਅਤੇ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਖੋਲਿਆਂ ਗਿਆ ਸੀ। ਬਿਜ਼ਨਸ ਸਟੱਡੀਜ਼ ਵਿਭਾਗ ਦਾ ਮਨੁੱਖੀ ਵਸੀਲਿਆਂ ਦੀ ਅਥਾਹ ਸੰਭਾਵਨਾਵਾਂ ਅਤੇ ਰਚਨਾਤਮਿਕਤਾ ਵਿੱਚ ਪੱਕਾ ਵਿਸ਼ਵਾਸ ਹੈ। ਵਿਭਾਗ ਕੋਲ ਪ੍ਰਬੰਧਨ ਸਿਧਾਂਤ ਅਤੇ ਅਭਿਆਸ ਦੀਆਂ ਵੱਖ-ਵੱਖ ਧਾਰਾਵਾਂ ਤੋਂ ਚੰਗੀ ਤਰਾਂ ਯੋਗ ਅਤੇ ਅਨੁਭਵੀ ਫੈਕਲਟੀ ਹੈ। ਵਿਭਾਗ ਨੇ ਆਪਣੀ ਸੰਸਕ੍ਰਿਤੀ ਵਿਕਸਿਤ ਕੀਤੀ ਹੈ ਜੋ ਕਿ ਅਨੌਪਚਾਰਿਕਤਾ, ਲਚਕਤਾ, ਪਰਿਵਾਰਿਕ ਮਾਹੌਲ ਵਿਚ ਮੈਨੇਜਮੈਂਟ ਦੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ।
ਇਹ ਵਿਭਾਗ ਸਥਾਪਿਤ ਕਰਨ ਦਾ ਮੁੱਢਲਾ ਮਕਸਦ ਮਾਲਵਾ ਖੇਤਰ ਵਿੱਚ ਉਚੇਰੀ ਵਿੱਦਿਆ ਦਾ ਕੇਂਦਰ ਸਥਾਪਿਤ ਕਰਨਾ ਸੀ। ਵਿਭਾਗ ਦੀ ਫ਼ਿਲਾਸਫ਼ੀ ਸਿਰਫ਼ ਇੱਕ ਨੁਕਤੇ ਦੁਆਲੇ ਘੁੰਮਦੀ ਹੈ, ਉਹ ਹੈ ਕਿ ਮਨੁੱਖੀ ਸਰੋਤਾਂ ਵਿੱਚ ਨਿਵੇਸ਼ ਅਤੇ ਸ਼ੁਰੂਆਤੀ ਪੱਧਰ ਤੇ ਸਿੱਖਿਅਤ ਕੀਤੇ ਵਿਦਿਆਰਥੀ ਭਵਿੱਖ ਦੇ ਵਿੱਚ ਰਾਸ਼ਟਰ ਦਾ ਮਾਰਗ ਦਰਸ਼ਨ ਕਰਨ ਦੇ ਯੋਗ ਬਣਨਗੇ। ਅਜਿਹਾ ਸ਼ੁੱਧ ਅਤੇ ਪਵਿੱਤਰ ਮਕਸਦ ਇਸ ਵਿਭਾਗ ਦੇ ਟੀਚੇ ਨੂੰ ਉਦੇਸ਼ਪੂਰਨ ਅਤੇ ਉਸਾਰੂ ਬਣਾਉਂਦਾ ਹੈ। ਇਸ ਵਿਭਾਗ ਦੀ ਵਿਲੱਖਣਤਾ ਇਹ ਹੈ ਕਿ ਇਹ ਪ੍ਰਬੰਧਨ ਅਤੇ ਮੁੱਖ ਤੌਰ 'ਤੇ ਪੇਂਡੂ ਖੇਤਰ ਵਿੱਚ ਪੇਸ਼ੇਵਾਰ ਸਿੱਖਿਆ ਦੇ ਵਿਸਤਾਰ ਵੱਲ ਬਹੁਤ ਜ਼ਿਆਦਾ ਕੇਂਦਰਿਤ ਹੈ।
ਬਿਜ਼ਨਸ ਸਟੱਡੀਜ਼ ਵਿਭਾਗ ਵਿਸ਼ਵੀਕਰਨ ਦੇ ਸਮੇਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਸਿਖਲਾਈ ਪ੍ਰਾਪਤ ਪ੍ਰਬੰਧਕ ਸਮਾਜ ਨੂੰ ਦੇਣ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਅਧਿਆਪਨ ਦੇ ਉੱਚਤਮ ਢੰਗਾਂ ਨਾਲ ਵਿਦਿਆਰਥੀਆਂ ਦੀਆਂ ਭਵਿੱਖ ਦੀਆਂ ਕਿੱਤਾ ਮੁਖੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਵਿਚਲੀਆਂ ਦ੍ਰਿਸ਼ਟੀਆਂ ਨੂੰ ਉਜਾਗਰ ਕੀਤਾ ਜਾਂਦਾ ਹੈ। ਉਪਚਾਰਿਕ ਅਧਿਆਪਨ ਦੇ ਨਾਲ ਨਾਲ ਵਰਕਸ਼ਾਪ, ਸੈਮੀਨਾਰ ਅਤੇ ਅਣਉਪਚਾਰਿਕ ਢੰਗਾਂ ਨਾਲ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾਂਦਾ ਹੈ ਅਤੇ ਕੇਸ ਸਟੱਡੀਜ਼ ਦੇ ਢੰਗ ਵੀ ਵਰਤੇ ਜਾਂਦੇ ਹਨ । ਹਰੇਕ ਕੋਰਸ ਨੂੰ ਵਿਸ਼ੇਸ਼ ਤੌਰ 'ਤੇ ਪ੍ਰਮੁੱਖ ਅਕਾਦਮਿਕ ਅਤੇ ਉਦਯੋਗ ਦੇ ਮਾਹਰਾਂ ਵਾਲੇ ਇੱਕ ਪੈਨਲ ਦੁਆਰਾ ਵਿਕਸਤ ਕੀਤਾ ਗਿਆ ਹੈ।
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Placements
Dr. Vikasdeep, Placement coordinator
E-mail: vikasdeep@pbi.ac.in
Mob:9876076000
Phtoto Gallery
Alumni
Dr. Anand Bansal
01655-220300, Fax 01655-221555
dbs@pbi.ac.in, usbstalwandisabo@gmail.com
9779006733
Information authenticated by
Webpage managed by
University Computer Centre
Departmental website liaison officer
Last Updated on:
11-07-2021