ਯੂਨੀਵਰਸਿਟੀ ਬਾਰੇ
ਪੰਜਾਬ ਵਿਧਾਨ ਸਭਾ ਨੇ 1961 ਦੇ ਪੰਜਾਬ ਐਕਟ ਨੰ. 35 ਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ 30 ਅਪ੍ਰੈਲ 1962 ਨੂੰ ਕੀਤੀ ਗਈ। ਇਸ ਉਪਰੰਤ ਭਾਰਤ ਦੇ ਰਾਸ਼ਟਰਪਤੀ ਡਾ. ਐਸ. ਰਾਧਾ. ਕ੍ਰਿਸ਼ਨਨ ਵਲੋਂ 24 ਜੂਨ 1962 ਈ. ਵਿਚ ਇਸਦਾ ਨੀਂਹ ਪੱਥਰ ਰੱਖਿਆ ਗਿਆ। ਉਹਨਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਉੱਚ ਸਿੱਖਿਆ ਦੇਣ ਵਾਲੀਆ ਸੰਸਥਾਵਾਂ ਦੇਸ਼/ਕੌਮ ਦੀ ਉਸਾਰੀ ਵਿਚ ਅਹਿਮ ਯੋਗਦਾਨ ਨਿਭਾਉਂਦੀਆਂ ਹਨ। ਸਾਡਾ ਟੀਚਾ ਲੋਕਤੰਤਰ ਭਾਰਤ ਵਿਚ ਸ਼ਕਤੀਸ਼ਾਲੀ ਅਤੇ ਆਜ਼ਾਦ ਨਾਗਰਿਕ ਬਣਾਉਣਾ ਹੈ ਜਿਹਨਾਂ ਵਿਚ ਵਧਣ-ਫੁੱਲਣ ਦੀ ਬਰਾਬਰ ਸੰਭਾਵਨਾ ਹੋਵੇ। ਇਸ ਕੰਮ ਲਈ ਅਹਿਮ ਜ਼ਿੰਮੇਵਾਰੀ ਯੂਨੀਵਰਸਿਟੀਆਂ ਦੀ ਹੁੰਦੀ ਹੈ। ਇਜ਼ਰਾਈਲ ਦੀ ਹਿਬਰੋ ਯੂਨੀਵਰਸਿਟੀ ਤੋਂ ਬਾਅਦ ਸ਼ਾਹੀ ਰਿਆਸਤ ਪਟਿਆਲਾ ਵਿਚ ਸਥਾਪਤ ਪੰਜਾਬੀ ਯੂਨੀਵਰਸਿਟੀ ਦੁਨੀਆਂ ਦੀ ਅਜਿਹੀ ਦੂਜੀ ਯੂਨੀਵਰਸਿਟੀ ਹੈ, ਜੋ ਭਾਸ਼ਾ ਦੇ ਨਾਮ ‘ਤੇ ਸਥਾਪਿਤ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਦਾ ਮੁੱਖ ਮੰਤਵ, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ। ਪੰਜਾਬੀ ਯੂਨੀਵਰਸਿਟੀ ਕੇਵਲ ਪੰਜਾਬੀ ਭਾਸ਼ਾ ਨੂੰ ਲੈ ਕੇ ਹੀ ਕਾਰਜਸ਼ੀਲ ਨਹੀਂ ਬਲਕਿ ਇਸ ਵਿਚ ਵੱਖ-ਵੱਖ ਗਿਆਨ ਖੇਤਰਾਂ ਨਾਲ ਸਬੰਧਿਤ 70 ਦੇ ਲਗਭਗ ਵਿਭਾਗ ਹਨ, ਜਿਨ੍ਹਾਂ ਵਿੱਚ ਜਿੱਥੇ ਸਾਇੰਸ, ਇੰਜੀਨੀਅਰਿੰਗ, ਸੋਸ਼ਲ ਸਾਇੰਸਜ, ਧਰਮ, ਅਰਥ ਸ਼ਾਸਤਰ, ਮਨੈਜਮੈਂਟ ਆਦਿ ਖੇਤਰਾਂ ਨਾਲ ਸਬੰਧਿਤ ਅਧਿਆਪਨ ਕਾਰਜ ਕਰਵਾਇਆ ਜਾਂਦਾ ਹੈ, ਉਥੇ ਇਨ੍ਹਾਂ ਖੇਤਰਾਂ ਨਾਲ ਜੁੜੇ ਵਿਸ਼ਿਆਂ ਵਿਚ ਐੱਮ.ਫਿਲ ਅਤੇ ਪੀਐੱਚ. ਡੀ ਪੱਧਰ ਦਾ ਖੋਜ ਕਾਰਜ ਵੀ ਕਰਵਾਇਆ ਜਾਂਦਾ ਹੈ। ਇਸ ਯੂਨੀਵਰਸਿਟੀ ਨਾਲ ਸਬੰਧਿਤ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਜਿਵੇਂ ਫਿਲਮ ਅਤੇ ਸੰਗੀਤ ਜਗਤ ਨਾਲ ਸਬੰਧਿਤ ਵੱਡੇ ਚਿਹਰੇ ਇਸ ਯੂਨੀਵਰਸਿਟੀ ਦੇ ਪੈਦਾ ਕੀਤੇ ਹਨ। ਇਸਦੇ ਨਾਲ ਜੁੜੇ ਵਿਦਵਾਨ ਤੇ ਆਲੋਚਕ ਅੰਤਰ-ਰਾਸ਼ਟਰੀ ਪ੍ਰਸਿੱਧੀ ਰੱਖਦੇ ਹੋਏ ਵਿਸ਼ਵ ਪੱਧਰ ਦੀਆਂ ਕਾਨਫ਼ਰੰਸਾਂ ਵਿਚ ਆਪਣੇ ਮੁੱਲਵਾਨ ਵਿਚਾਰ ਪੇਸ਼ ਕਰਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ 316 ਏਕੜ ਦੇ ਹਰੇ-ਭਰੇ ਪ੍ਰਦੂਸ਼ਣ ਮੁਕਤ ਕੈਂਪਸ ਵਿੱਚ 1965 ਤੋਂ ਵਿਦਿਆ ਦਾ ਚਾਨਣ ਵੰਡ ਰਹੀ ਹੈ।
ਸ਼ੁਰੂਆਤ ਵਿੱਚ ਯੂਨੀਵਰਸਿਟੀ ਦੇ ਅਧੀਨ 16 ਕਿਲੋਮੀਟਰ ਦੇ ਖੇਤਰ ਵਿੱਚ ਪੈਂਦੇ 9 ਕਾਲਜਾਂ ਨੂੰ ਇਸ ਨਾਲ ਜੋੜਿਆ ਗਿਆ ਅਤੇ ਬਾਅਦ ਵਿੱਚ ਇਹ ਗਿਣਤੀ 43 ਹੋ ਗਈ। ਅੱਜ ਇਹ ਯੂਨੀਵਰਸਿਟੀ ਪੰਜਾਬ ਦੇ ਨੌਂ ਜ਼ਿਲ੍ਹਿਆਂ ਦੀਆਂ ਵਿੱਦਿਅਕ ਲੋੜਾਂ ਸੰਪੂਰਨ ਸਮਰੱਥਾ ਨਾਲ ਪੂਰੀਆਂ ਕਰ ਰਹੀ ਹੈ। ਆਰੰਭ ਤੋਂ ਲੈ ਕੇ ਸਮੇਂ ਦੇ ਨਾਲ-ਨਾਲ ਸਰਵ-ਪੱਖੀ ਅਤੇ ਵਿੱਦਿਆ ਲਈ ਸਥਾਪਤ ਇਹ ਵਿੱਦਿਅਕ ਸੰਸਥਾ, ਉਚੇਰੀ ਵਿੱਦਿਆ ਦੇ ਪਾਸਾਰ, ਮਾਨਵਤਾ ਭਲਾਈ, ਹੁਨਰਾਂ, ਵਿਗਿਆਨਾਂ, ਇੰਜੀਨੀਅਰਿੰਗ ਭਾਸ਼ਾਵਾਂ, ਤਕਨਾਲੋਜੀ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਦੇ ਮਿਆਰੀ ਖੋਜ ਕਾਰਜਾਂ ਲਈ ਇੱਕ ਵਰਦਾਨ ਸਿੱਧ ਹੋਈ ਹੈ। 600 ਏਕੜ ਜ਼ਮੀਨ ਤੇ ਫੈਲੀ ਹੋਈ ਇਹ ਯੂਨੀਵਰਸਿਟੀ ਜਿਸ ਵਿਚ 1500+ ਦੇ ਲਗਭਗ ਯੋਗ ਅਧਿਆਪਕ 14,000+ ਵਿਦਿਆਰਥੀਆਂ ਨੂੰ ਬਹੁ-ਪੱਖੀ, ਬਹੁ-ਖੋਜੀ ਅਤੇ ਬਹੁ-ਪ੍ਰਤਿਭੀ ਸਿੱਖਿਆ ਬਹੁਤ ਹੀ ਢੁਕਵੇਂ ਵਾਤਾਵਰਨ ਵਿੱਚ ਪਰਦਾਨ ਕਰ ਰਹੇ ਹਨ, ਕੈਂਪਸ ਵਿੱਚ 70+ ਸਿੱਖਿਆ ਅਤੇ ਖੋਜ ਵਿਭਾਗ/ਚੇਅਰਾਂ ਹਨ, ਇਸ ਨਾਲ 27 ਖੇਤਰੀ ਕੇਂਦਰ/ ਨੇਬਰਹੁੱਡ ਕੈਂਪਸ/ਕਾਨਸਟੀਚੀਊਐਂਟ ਕਾਲਜ ਅਤੇ 274 ਕਾਲਜ ਜੁੜੇ ਹੋਏ ਹਨ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ
ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਨਿਯੁਕਤ ਸਿਖਰ ਦੇ ਸਕਾਲਰ, ਵਿਦਵਾਨ ਤੇ ਪ੍ਰਬੰਧਕ ਇਸਨੂੰ ਆਪਣੀ ਯੋਗਤਾ ਅਤੇ ਦੂਰ-ਦ੍ਰਿਸ਼ਟੀ ਦੇ ਚਾਨਣ ਨਾਲ ਹਰ ਪੱਖੋਂ ਰੁਸ਼ਨਾਉਂਦੇ ਰਹੇ ਹਨ। ਉਹ ਹਨ:
- ਭਾਈ ਜੋਧ ਸਿੰਘ
- ਸਰਦਾਰ ਕਿਰਪਾਲ ਸਿੰਘ ਨਾਰੰਗ
- ਇੰਦਰਜੀਤ ਕੌਰ ਸੰਧੂ
- ਡਾ. ਅਮਰੀਕ ਸਿੰਘ
- ਡਾ. ਐਸ. ਐਸ. ਜੌਹਲ
- ਡਾ. ਭਗਤ ਸਿੰਘ
- ਡਾ. ਐੱਚ. ਕੇ. ਮਨਮੋਹਨ ਸਿੰਘ
- ਡਾ. ਜੋਗਿੰਦਰ ਸਿੰਘ ਪੁਆਰ
- ਡਾ. ਜਸਬੀਰ ਸਿੰਘ ਆਹਲੂਵਾਲੀਆ
- ਸ. ਸਵਰਨ ਸਿੰਘ ਬੋਪਾਰਾਇ, ਕੀਰਤੀ ਚੱਕਰ, ਪਦਮ ਸ੍ਰੀ
- ਡਾ. ਜਸਪਾਲ ਸਿੰਘ
- ਡਾ. ਬੀ. ਐੱਸ. ਘੁੰਮਣ
ਪੰਜਾਬੀ ਯੂਨੀਵਰਿਸਟੀ, ਪਟਿਆਲਾ ਦੀ ਦ੍ਰਿਸ਼ਟੀ ਅਤੇ ਮੰਤਵ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਦ੍ਰਿਸ਼ਟੀ ਅਤੇ ਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਬਹੁ-ਪੱਖੀ ਵਿਕਾਸ ਕਰਨਾ ਅਤੇ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਵਿੱਚ ਮਾਧਿਅਮ ਵਜੋਂ ਵਿਕਸਤ ਕਰਨਾ, ਵੱਖ-ਵੱਖ ਵਿਸ਼ਿਆਂ ਦੇ ਇਮਤਿਹਾਨ ਪੰਜਾਬੀ ਭਾਸ਼ਾ ਵਿੱਚ ਲੈਣਾ ਖਾਸ ਕਰਕੇ ਇਸ ਵਿੱਚ ਉੱਚ ਸਿੱਖਿਆ ਤੇ ਖੋਜ ਦੀ ਤਰੱਕੀ ਕਰਨਾ ਹੈ।
ਇਹ ਯੂਨੀਵਰਸਿਟੀ
- ਅਲੱਗ-ਅਲੱਗ ਪੱਧਰਾਂ ਉੱਤੇ ਲੀਡਰਸ਼ਿੱਪ ਨੂੰ ਉਸਾਰਦੀ ਹੈ।
- ਮੈਨੇਜਮੈਂਟ ਵੱਲੋਂ ਸਾਰੇ ਫ਼ੈਸਲੇ ਤੱਥਾਂ, ਜਾਣਕਾਰੀ ਅਤੇ ਮੁੱਦਿਆਂ ਦੇ ਆਧਾਰ ਉੱਤੇ ਲਏ ਜਾਂਦੇ ਹਨ।
- ਯੂਨੀਵਰਸਿਟੀ ਦੀ ਵਿਕਾਸ-ਰਣਨੀਤੀ ਅਤੇ ਉਸਾਰੀ-ਕਾਰਵਾਈ ਦੇ ਮਹੱਤਵਪੂਰਨ ਹਿੱਸੇ ਨੂੰ ਧਿਆਨ ਅਤੇ ਅਲੱਗ ਦ੍ਰਿਸ਼ਟੀਕੋਣ ਨਾਲ ਤਿਆਰ ਕੀਤਾ ਜਾਂਦਾ ਹੈ।
- ਇਸ ਦਾ ਇੱਕ ਬਹੁਤ ਹੀ ਵਧੀਆ ਅਤੇ ਨਿਸ਼ਚਤ ਪ੍ਰਬੰਧਕੀ ਢਾਂਚਾ ਹੈ ਜੋ ਇਸ ਦੀਆਂ ਸਾਰੀਆਂ ਵਡੇਰੀਆਂ ਕਾਰਵਾਈਆਂ ਉੱਤੇ ਪ੍ਰਭਾਵੀ ਨਿਯੰਤਰਣ ਰੱਖਦਾ ਹੈ।
- ਇਸ ਦੇ ਸਾਰੇ ਸਾਧਨ-ਸਮੱਸਿਆਵਾਂ ਸਬੰਧੀ ਪ੍ਰਤਿਪੁਸ਼ਟੀ ਕਰਨ ਵਾਲ਼ਾ ਇਸ ਦਾ ਇੱਕ ਆਪਣਾ ਸਾਰਥਕ ਪ੍ਰਬੰਧ ਹੈ।
- ਇਸ ਕੋਲ਼ ਆਪਣੀ ਭਵਿੱਖੀ ਉਸਾਰੀ ਲਈ ਕਾਰਜ ਕਰਨ ਵਾਲ਼ੀ ਵਿਉਂਤ ਅਤੇ ਸਾਰਣੀ ਹੈ।
- ਇਸ ਕੋਲ਼ ਇਕ ਪ੍ਰਭਾਵੀ ਸ਼ਿਕਾਇਤ ਨਿਵਾਰਨ ਦਫ਼ਤਰ ਹੈ।
- ਇਹ ਆਪਣੀ ਕਾਲਜ ਡਿਵੈਲਪਮੈਂਟ ਕਾਊਂਸਲ ਰਾਹੀਂ ਆਪਣੇ ਨਾਲ ਜੁੜੇ ਕਾਲਜਾਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਦੀ ਸਾਰਥਕ ਨਿਗਰਾਨੀ ਕਰਦੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਪੜਚੋਲਦੀ ਹੈ।
- ਯੂਨੀਵਰਸਿਟੀ ਸਾਰੀਆਂ ਅਗਲੀਆਂ ਨੀਤੀਆਂ ਵੇਲ਼ੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਹੋਏ ਸੰਤੁਸ਼ਟੀ ਸਰਵੇਖਣ ਨੂੰ ਇੱਕ ਕੀਮਤੀ ਜਾਣਕਾਰੀ ਵਜੋਂ ਸਮਝਦੇ ਹੋਏ ਉਨ੍ਹਾਂ ਦਾ ਧਿਆਨ ਰੱਖਦੀ ਹੈ।
- ਯੂਨੀਵਰਸਿਟੀ ਕਰਮਚਾਰੀਆਂ ਦੀ ਭਰਤੀ ਅਤੇ ਉਨ੍ਹਾਂ ਦੀ ਤਰੱਕੀ ਦੇ ਮੁੱਦਿਆਂ ਵੱਲ ਆਪਣੀ ਦਿਲਚਸਪੀ ਨਿਰੰਤਰ ਬਣਾਈ ਰੱਖਦੀ ਹੈਕੋਲ ਆਪਣੇ ਟੀਚਿੰਗ ਅਤੇ ਦੂਸਰੇ ਸਟਾਫ਼ ਦੇ ਹਿਤਾਂ ਦਾ ਧਿਆਨ ਰੱਖਣ ਲਈ ਇੱਕ ਵਧੀਆ ਅਤੇ ਪ੍ਰਭਾਵੀ ਮਸ਼ੀਨਰੀ ਹੈ ।
- ਕੰਮ ਪ੍ਰਤੀ ਮਿਲ਼ੀਆਂ ਰੀਪੋਰਟਾਂ ਨੂੰ ਪਾਰਦਰਸ਼ੀ ਰੱਖਣ ਵਿਚ ਯਕੀਨ ਕਰਦੀ ਹੈ ।
- ਆਪਣੇ ਟੀਚਿੰਗ ਅਤੇ ਦੂਸਰੇ ਸਟਾਫ ਦੀ ਯੋਗਤਾ ਵਧਾਉਣ ਲਈ ਢੁਕਵੇਂ ਪ੍ਰੋਗਰਾਮ ਚਲਾਉਂਦੀ ਰਹਿੰਦੀ ਹੈ।
- ਫੈਸਲੇ ਲੈਣ ਵੇਲੇ ਫੰਡਾਂ ਦੇ ਲਾਭਦਾਇਕ ਹੋਣ ਵਾਲ਼ੀ ਵਿਸ਼ੇਸ਼ ਵਿਓਂਤਬੰਦੀ ਦਾ ਧਿਆਨ ਰੱਖਦੀ ਹੈ।
- ਚੰਗੀ ਕਾਰਗੁਜ਼ਾਰੀ ਲਈ ਜੈਂਡਰ ਆਡਿਟਿੰਗਾ ਨੂੰ ਸ਼ਾਮਲ ਕੀਤਾ ਜਾਂਦਾ ਹੈ।
- ਇਸ ਕੋਲ ਆਪਣੇ ਟੀਚਿੰਗ ਅਤੇ ਦੂਸਰੇ ਸਟਾਫ ਦੇ ਹਿਤਾਂ ਦਾ ਧਿਆਨ ਰੱਖਣ ਲਈ ਇੱਕ ਵਧੀਆ ਪ੍ਰਬੰਧ ਹੈ।
- ਇਹ ਆਪਣੇ ਸਟਾਫ ਦੀ ਕਾਰਜ ਯੋਗਤਾ ਵਧਾਉਣ ਲਈ ਨਵੇਂ-ਨਵੇਂ ਪ੍ਰੋਗਰਾਮ ਚਲਾਉਂਦੀ ਹੈ।
- ਐੱਚ.ਆਰ.ਡੀ. ਕੇਂਦਰ ਦੇ ਪ੍ਰੋਗਰਾਮ ਇੱਕ ਮਹੱਤਵਪੂਰਨ ਪ੍ਰਤਿਪੁਸ਼ਟੀ ਦਾ ਕੰਮ ਕਰਦੇ ਹਨ, ਉਨ੍ਹਾਂ ਅਨੁਸਾਰ ਅਗਲੇ ਪ੍ਰੋਗਰਾਮਾਂ ਵਿੱਚ ਸੁਧਾਰ ਕੀਤਾ ਜਾਂਦਾ ਹੈ।
- ਬਜਟ ਦਾ ਪੂਰਨ ਤੌਰ ਤੇ ਵੱਧ ਤੋਂ ਵੱਧ ਵਿੱਦਿਅਕ ਲਾਭ ਲੈਣ ਦੇ ਉਦੇਸ਼ ਵਜੋਂ ਅਮਲ ਕੀਤਾ ਜਾਂਦਾ ਹੈ।
- ਆਰਥਿਕਤਾ ਦੀ ਸਹੀ ਨਿਗਰਾਨੀ ਅਤੇ ਚੰਗੇ ਪ੍ਰਬੰਧਾਂ ਲਈ ਅੰਦਰਲੇ ਅਤੇ ਬਾਹਰਲੇ ਆਡਿਟ ਨਿਯਮ ਅਨੁਸਾਰ ਕਰਵਾਏ ਜਾਂਦੇ ਹਨ।
- ਇਸ ਦੇ ਆਗੂ ਸਦਾ ਆਪਣੇ ਸ੍ਰੋਤਾਂ ਦਾ ਪੂਰਾ ਲਾਭ ਲੈਣ ਲਈ ਸੋਚਦੇ ਅਤੇ ਯਤਨ ਕਰਦੇ ਰਹਿੰਦੇ ਹਨ।
- ਆਪਣੇ ਵਿਭਾਗਾਂ ਦਾ ਵਿੱਦਿਆ ਸਬੰਧੀ ਆਡਿਟ ਧਿਆਨ ਵਿੱਚ ਰੱਖਦੀ ਹੈ ਕਿ ਇਨ੍ਹਾਂ ਨੇ ਕਿਹੜੇ-ਕਿਹੜੇ ਮਹੱਤਵ ਪੂਰਨ ਨਵੇਂ ਕਾਰਜ ਕੀਤੇ ਹਨ।
- ਇਸਦਾ ਆਪਣਾ ਪ੍ਰਭਾਵੀ ਮਿਆਰੀ-ਮੈਨੇਜਮੈਂਟ ਅਤੇ ਉਸਾਰੂ ਪ੍ਰਬੰਧ ਹੈ।
- ਇਹ ਆਪਣੇ ਸਿੱਖਣ-ਸਿਖਾਉਣ ਦੀਆਂ ਵਿਧੀਆਂ, ਢਾਂਚੇ, ਕਾਰਜ ਕਰਨ ਤੇ ਸਿੱਖਣ ਦੇ ਤੌਰ-ਤਰੀਕਿਆਂ ਦੀ ਕਾਰਵਾਈ ਨੂੰ ਸਮੇਂ-ਸਮੇਂ ਵਿਚਾਰ ਦੀ ਰਹਿੰਦੀ ਹੈ।
- ਇੰਟਰਨਲ ਕੁਆਲਿਟੀ ਅਸ਼ਿਉਰੈਂਸ ਸੈੱਲ (ਆਈ ਕਿਊ ਏ ਸੀ) ਨੇ ਬੜੀ ਹੀ ਸਫਲਤਾ ਨਾਲ ਸੰਸਥਾ ਦੀ ਗੁਣਵਤਾ ਯਕੀਨੀ ਬਨਾਉਣ ਦੀ ਵੀਧੀ ਤੇ ਵਿਧਾਨ ਨੂੰ ਸਾਰਥਕ ਬਣਾਇਆ ਹੈ।
- ਆਪਣੇ ਕਾਰਜ ਕੁਸ਼ਲਤਾ ਲਈ ਆਈ.ਕਿਊ. ਏ.ਸੀ ਦੇ ਬਾਹਰਲੇ ਮੈਂਬਰਾਂ ਤੋਂ ਕੀਮਤੀ ਪ੍ਰਤਿਪੁਸ਼ਟੀ ਪ੍ਰਾਪਤ ਕਰਦੀ ਰਹਿੰਦੀ ਹੈ।
- ਆਪਣੇ ਵਿੱਦਿਅਕ ਅਦਾਰਿਆਂ ਦੀ ਆਜ਼ਾਦੀ ਦਾ ਪੂਰਾ ਧਿਆਨ ਰੱਖਦੀ ਹੈ ।
ਪੰਜਾਬੀ ਯੂਨੀਵਰਸਿਟੀ, ਪਟਿਆਲਾ, ਆਪਣੇ ਨਿਰਧਾਰਤ ਉਦੇਸ਼ਾਂ ਅਨੁਸਾਰ ਸਮਾਜ ਅਤੇ ਸਿਖਿਆਰਥੀਆਂ ਨੂੰ ਸਪਸ਼ਟ ਰੂਪ ਵਿੱਚ ਸੇਵਾ ਪ੍ਰਦਾਨ ਕਰਨ ਦਾ ਹਰ ਸੰਭਵ ਯਤਨ ਕਰਦੀ ਹੈ। ਪੰਜਾਬੀ ਯੂਨੀਵਰਸਿਟੀ ਗਿਆਨ ਦੀ ਉਸਾਰੀ ਅਤੇ ਉਸਦੇ ਸੰਚਾਰ ਦੇ ਨਾਲ-ਨਾਲ ਹੋਰ ਅਨੇਕ ਨੇਕ-ਕਾਰਜ ਨਿਭਾਉਂਦੀ ਹੈ:
- ਮਾਨਵੀ-ਗਿਆਨ, ਵਿਗਿਆਨ, ਕਿੱਤਾਕਾਰੀ ਅਤੇ ਹੋਰ ਢੁੱਕਵੀਆਂ ਸਾਖ਼ਾਵਾਂ ਦਾ ਗਿਆਨ ਦੇਣਾ ਅਤੇ ਖੋਜ ਦੀਆਂ ਨਵੀਆਂ ਉਡਾਰੀਆਂ ਅਤੇ ਵਿੱਦਿਆ ਦਾ ਪਾਸਾਰ ਕਰਨਾ।
- ਪੰਜਾਬੀ ਸਾਹਿਤ ਵਿੱਚ ਖੋਜ ਦਾ ਪ੍ਰਬੰਧ ਕਰਨਾ ਅਤੇ ਸਿੱਖਿਆ ਦੇਣੀ ।
- ਪੰਜਾਬੀ ਭਾਸ਼ਾ ਦੇ ਵਿਕਾਸ਼ ਲਈ ਵੱਧ ਤੋਂ ਵੱਧ ਯਤਨ ਕਰਨੇ ਅਤੇ ਉਸਦੀ ਸਿੱਖਿਆ ਦੇਣੀ।
- ਪੰਜਾਬੀ ਭਾਸ਼ਾਂ ਨੂੰ ਵੱਧ ਤੋਂ ਵੱਧ ਸੰਭਾਵੀ ਵਿਸ਼ਿਆਂ ਲਈ ਸਿੱਖਿਆ ਅਤੇ ਇਮਤਿਹਾਨਾਂ ਦੀ ਬਨਾਉਣ ਦੇ ਨਿਰੰਤਰ ਯਤਨ ਕਰਦੇ ਰਹਿਣਾ।
- ਅਨੁਵਾਦ ਕਰਵਾਉਣੇ ਅਤੇ ਉਨ੍ਹਾਂ ਨੂੰ ਛਾਪਣਾ ਅਤੇ ਸਿੱਖਿਆ ਦੇਣੀ
- ਹੋਰ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਪੰਜਾਬੀ ਜਾਂ ਦੂਜੀਆਂ ਭਾਸ਼ਾਵਾਂ ਦੀਆਂ ਕਿਤਾਬਾਂ, ਰਸਾਲਿਆਂ, ਸਮਾਂ-ਬੱਧ ਪੱਤਰਕਾਵਾਂ ਅਤੇ ਹੋਰ ਰਚਨਾਵਾਂ ਦਾ ਅਨੁਵਾਦ ਕਰਨ ਅਤੇ ਛਾਪਣ ਵਿੱਚ ਸਹਾਇਤਾ ਕਰਨੀ
- ਪੱਛੜੇ ਵਰਗਾਂ ਅਤੇ ਸੰਸਥਾਵਾਂ ਅੰਦਰ ਵਿੱਦਿਆ ਅਤੇ ਗਿਆਨ ਦਾ ਪਾਸਾਰ ਕਰਨਾ।
- ਐੱਨ. ਐੱਸ. ਐੱਸ.,ਖੇਡਾਂ ਜਾਂ ਇਸ ਪ੍ਰਕਾਰ ਦੀਆਂ ਹੋਰ ਸਿੱਖਿਆਵਾਂ, ਸਰੀਰਕ ਤੇ ਫੌਜੀ ਸਿਖਲਾਈ ਅਤੇ ਵਿਦਿਆਰਥੀਆਂ ਦੀਆਂ ਸੰਸਥਾਵਾਂ ਅਤੇ ਖੇਡ ਕਲੱਬਾਂ ਨੂੰ ਨਾ ਕੇਵਲ ਚਲਦਿਆਂ ਰੱਖਣਾ ਸਗੋਂ ਉਨ੍ਹਾਂ ਨੂੰ ਵੱਧ ਤੋਂ ਵੱਧ ਹੋਰ ਉਤਸ਼ਾਹਿਤ ਕਰਨਾ।
ਇਸ ਤਰ੍ਹਾਂ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ, ਸਾਹਿਤ, ਕਲਾ ਅਤੇ ਸੱਭਿਆਚਾਰ ਦੇ ਪ੍ਰਚਾਰ ਅਤੇ ਵਿਕਾਸ ਲਈ ਉਚੇਚੇ ਤੌਰ ਤੇ ਧਿਆਨ ਦਿਤਾ ਜਾਂਦਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਲਈ, ਪੰਜਾਬੀ ਭਾਸ਼ਾ ਵਿਭਾਗ ਦੀ ਸਥਾਪਨਾ ਦੇ ਨਾਲ-ਨਾਲ ਯੂਨੀਵਰਸਿਟੀ ਨੇ ਬਹੁਤ ਸਾਰੇ ਖੋਜ ਵਿਭਾਗਾਂ/ਕੇਂਦਰਾਂ ਅਤੇ ਸੈਲਾਂ ਦੀ ਸਥਾਪਨਾ ਕੀਤੀ ਗਈ, ਜਿਵੇਂ ਕਿ ਪੰਜਾਬੀ ਵਿਕਾਸ ਵਿਭਾਗ ਅਤੇ ਇਸ ਦੇ ਅਧੀਨ ਟੈਕਸਟ ਬੁੱਕ ਸੈੱਲ ਅਤੇ ਟ੍ਰਾਂਸਲੇਸ਼ਨ ਸੈੱਲ, ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬ ਇਤਿਹਾਸ ਅਧਿਐਨ ਵਿਭਾਗ, ਕੋਸ਼ਕਾਰੀ ਵਿਭਾਗ, ਸੈਂਟਰ ਫਾਰ ਅਡਵਾਂਸ ਮੀਡੀਆ ਸਟੱਡੀਜ਼, ਆਦਿ।
ਸਾਹਿਤ ਅਤੇ ਕਲਾ ਦੇ ਵਾਧੇ ਲਈ, ਯੂਨੀਵਰਸਿਟੀ ਨੇ ਆਪਣੇ ਕੈਂਪਸ ਵਿੱਚ ਕਈ ਸਿੱਖਿਆ ਵਿਭਾਗ ਸਥਾਪਿਤ ਕੀਤੇ ਗਏ ਹਨ ਜਿਵੇਂ ਕਿ ਟੈਲੀਵਿਜਨ ਅਤੇ ਥੀਏਟਰ ਵਿਭਾਗ, ਸੰਗੀਤ ਵਿਭਾਗ, ਡਾਂਸ ਵਿਭਾਗ ਅਤੇ ਫਾਈਨ ਆਰਟ ਵਿਭਾਗ । ਪੰਜਾਬ ਦੀ ਕਲਾ ਅਤੇ ਸੱਭਿਆਚਾਰ ਦਾ ਵਿਕਾਸ ਕਰਨ ਲਈ ਯੂਨੀਵਰਸਿਟੀ ਨੇ ਦੋ ਟੀ.ਵੀ ਫਿਲਮਾਂ ਬਣਾਉਣੀਆਂ ਆਰੰਭ ਕੀਤੀਆਂ ਹਨ ਜਿਹਨਾਂ ਵਿਚੋਂ ਇੱਕ ਪੰਜਾਬ ਦੀ ਪ੍ਰਾਚੀਨ ਚਿੱਤਰਕਾਰੀ ਅਤੇ ਦੂਜੀ ਸੰਘੋਲ ਵਿਚ ਖੁਦਾਈ ਨਾਲ ਸੰਬੰਧਿਤ ਹੈ।
ਪੰਜਾਬੀ ਯੂਨੀਵਰਸਿਟੀ ਨੇ ਆਪਣੇ ਰਿਸਰਚ ਸੈਂਟਰ ਫਾਰ ਪੰਜਾਬੀ ਲੈਂਗੂਏਜ ਤਕਨਾਲੋਜੀ ਰਾਹੀਂ, ਗੁਰਮੁਖੀ ਲਿੱਪੀ ਵਿਚ ਪੰਜਾਬੀ ਸਿੱਖਣ ਲਈ ਇੱਕ ਆਨਲਾਈਨ ਪ੍ਰੋਗਰਾਮ (ਆਓ ਪੰਜਾਬੀ ਸਿੱਖੀਏ) ਆਰੰਭ ਕੀਤਾ ਹੈ। ਯੂਨੀਵਰਸਿਟੀ ਨੇ ਪੰਜਾਬੀ ਜਾਣਨ ਵਾਲੇ ਵਿਅਕਤੀਆਂ ਲਈ ਪੰਜਾਬੀ ਵਿੱਚ ਕੰਪਿਊਟਰ ਸਿੱਖਣ ਨੂੰ ਸੌਖਾ ਬਨਾਉਣ ਵਾਸਤੇ ਆਨਲਾਈਨ ਪ੍ਰੋਗਰਾਮ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਆਰੰਭ ਕੀਤਾ ਹੈ।
ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਹਰ ਸਾਲ ਹੇਠ ਲਿਖੀਆਂ ਕਾਨਫਰੰਸਾਂ ਦਾ ਪ੍ਰਬੰਧ ਕਰਦੀ ਹੈ:
- ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ
- ਸਰਬ ਭਾਰਤੀ ਪੰਜਾਬੀ ਕਾਨਫ਼ਰੰਸ
- ਅੰਤਰ ਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ
- ਪੰਜਾਬੀ ਡਾਇਸਪੋਰਾ ਕਾਨਫ਼ਰੰਸ
- ਪੰਜਾਬੀ ਸਾਹਿਤ ਉਤਸ਼ਾਹਤ ਕਰਨ ਲਈ ਯੂਨੀਵਰਿਸਟੀ ਨੇ ਭਾਈ ਵੀਰ ਸਿੰਘ ਚੇਅਰ ਸਥਾਪਤ ਕੀਤੀ ਹੈ। ਹਰ ਸਾਲ ਕਿਸੇ ਮਹਾਨ ਪੰਜਾਬੀ ਸਾਹਿਤਕਾਰ ਜਿਵੇਂ ਭਾਈ ਕਾਹਨ ਸਿੰਘ ਨਾਭਾ, ਪ੍ਰੋਫੈਸਰ ਹਰਭਜਨ ਸਿੰਘ ਅਤੇ ਪ੍ਰੀਤਮ ਸਿੰਘ ਉੱਤੇ ਲੈਕਚਰ ਕਰਵਾਏ ਜਾ ਚੁੱਕੇ ਹਨ।
ਗੁਰਮਤਿ ਸੰਗੀਤ ਦੀ ਰੀਤੀ ਨੂੰ ਪ੍ਰਚਾਰਨ ਲਈ ਇਸ ਯੂਨੀਵਰਸਿਟੀ ਨੇ ਗੁਰਮਤਿ ਸੰਗੀਤ ਵਿਭਾਗ ਸਥਾਪਤ ਕੀਤਾ ਹੋਇਆ ਹੈ। ਗੁਰਮਤ ਸੰਗੀਤ ਦੇ ਮਹਾਨ ਖ਼ਜ਼ਾਨੇ ਦੀ ਸਾਂਭ-ਸੰਭਾਲ ਅਤੇ ਇਸ ਨੂੰ ਵਿਕਸਤ ਕਰਨ ਲਈ ਯੂਨੀਵਰਸਿਟੀ ਨੇ ਆਨਲਾਈਨ ਗਿਆਨ ਦੀ ਸਿੱਖਿਆ ਆਰੰਭ ਕੀਤੀ ਹੈ। ਇਸੇ ਮਿਸ਼ਨ ਨੂੰ ਹੋਰ ਸਫਲ ਬਨਾਉਣ ਲਈ ਭਾਈ ਰਣਧੀਰ ਸਿੰਘ ਆਨਲਾਈਨ ਗੁਰਮਤ ਸੰਗੀਤ ਲਾਇਬ੍ਰੇਰੀ ਵੀ ਸਥਾਪਤ ਕੀਤੀ ਹੈ।
ਇਸ ਤੋਂ ਇਲਾਵਾ ਯੂਨੀਵਰਸਿਟੀ ਧਾਰਮਿਕ ਸਿੱਖਿਆ ਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਡਿਪਾਰਟਮੈਂਟ ਆਫ ਰਿਲੀਜਨ ਸਟੱਡੀਜ ਅਧਿਐਨ ਵਿਭਾਗ ਸਥਾਪਤ ਕਰਨ ਦੇ ਖੇਤਰ ਵਿਚ ਮੋਹਰੀ ਹੈ। ਇਹ ਗੁਰੂ ਗੋਬਿੰਦ ਸਿੰਘ ਭਵਨ ਵਿਚ ਸਥਾਪਿਤ ਹੈ। ਇਸ ਵਿੱਚ ਮਾਸਟਰ ਪੱਧਰ ਅਤੇ ਐੱਮ. ਫਿਲ ਪੱਧਰ ਦੇ ਹਿੰਦੂ, ਬੁੱਧ, ਕ੍ਰਿਸਚੀਅਨ, ਇਸਲਾਮ, ਜੈਨ ਅਤੇ ਸਿੱਖ ਧਰਮ ਸਬੰਧੀ ਸਿੱਖਿਆ/ਖੋਜ ਪ੍ਰੋਗਰਾਮ ਚਲਾਏ ਜਾਂਦੇ ਹਨ।
ਸਿੱਖ ਧਰਮ ਸਬੰਧੀ ਖੋਜ ਲਈ, ਵਿਸ਼ੇਸ਼ ਖੋਜ ਵਿਭਾਗ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਸਟੱਡੀਜ ਅਤੇ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਸਥਾਪਤ ਕੀਤੇ ਜਾ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਸਿੱਖਇਜ਼ਮ ਸਬੰਧੀ ਇਨਸਾਈਕਲੋਪੀਡੀਆ ਦੀਆਂ ਚਾਰ ਸੈਚੀਆਂ ਤਿਆਰ ਅਤੇ ਰਿਲੀਜ਼ ਕੀਤੀਆਂ ਜਾ ਚੁੱਕੀਆਂ ਹਨ ਜੋ ਕਿ ਉੱਘੇ ਪ੍ਰੋਫ਼ੈਸਰ ਸਵਰਗਵਾਸੀ ਸਰਦਾਰ ਹਰਬੰਸ ਸਿੰਘ ਵੱਲੋਂ ਤਿਆਰ ਕੀਤੀਆਂ ਗਈਆਂ ਹਨ।
ਸਮੇਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ, ਯੂਨੀਵਰਸਿਟੀ ਨੇ ਕਈ ਖੇਤਰਾਂ ਵਿੱਚ ਬਹੁਤ ਸਾਰੇ ਨਵੇਂ ਕੋਰਸ ਜਿਵੇਂ ਕਿ ਇੰਜਨੀਅਰਿੰਗ, ਮੈਨੇਜਮੈਂਟ, ਕੰਪਿਊਟਰ ਸਾਇੰਸ, ਐਡਵਾਂਸਡ ਮੀਡੀਆ ਸਟੱਡੀਜ, ਹੌਸਪੀਟੈਲਿਟੀ ਅਤੇ ਹੋਟਲ ਮੈਨੇਜਮੈਂਟ, ਗੁਰੂ ਗ੍ਰੰਥ ਸਾਹਿਬ ਸਟੱਡੀਜ ਦਾ ਸਰਟੀਫੀਕੇਟ ਕੋਰਸ ਆਰੰਭ ਕੀਤੇ ਹਨ। ਯੂਨੀਵਰਸਿਟੀ ਨੇ ਪੇਂਡੂ ਇਲਾਕਿਆਂ ਅਤੇ ਦੂਰ ਦੁਰਾਡੇ ਦੇ ਭਾਗਾਂ ਵਿੱਚ ਰਿਜਨਲ ਸੈਂਟਰ, ਨਿਹਬਰਹੁੱਡ ਕੈਂਪਸ ਅਤੇ ਕੌਨਸਟੀਚਿਊਐਂਟ ਕਾਲਜ ਵੀ ਸਥਾਪਤ ਕੀਤੇ ਹਨ, ਜਿਵੇਂ ਕਿ ਦਮਦਮਾ ਸਾਹਿਬ, ਜੈਤੋ, ਦਹਿਲਾਂ ਸੀਆਂ, ਜੋਗਾ ਰੱਲਾ ਅਤੇ ਝੁਨੀਰ। ਇਸਦਾ ਟੀਚਾ ਪੇਸ਼ਾਵਰ ਅਤੇ ਕਿੱਤਾ ਮੁਖੀ ਕੋਰਸਾਂ ਨੂੰ ਪੇਂਡੂ ਵਿਦਿਆਰਥੀਆਂ ਅਤੇ ਨਕਾਰੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਰਾਂ ਤਕ ਪਹੁੰਚਾਉਂਣਾ ਹੈ।
ਵਿਦਿਆਰਥੀ ਵੱਖੋ ਵੱਖ ਪੱਧਰਾਂ ਉੱਤੇ ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਰਲਵੇਂ ਪਾਠਕ੍ਰਮਾਂ ਅਤੇ ਵਾਧੂ ਪਾਠਕ੍ਰਮਾਂ ਵਿਚ ਭਾਗ ਲੈਂਦੇ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਗਤੀਵਿਧੀਆਂ ਜਿਵੇਂ ਕਿ ਲੋਕ ਮੇਲਾ, ਲੋਕ ਖੇਡਾਂ (ਸਥਾਨਕ ਖੇਡਾਂ), ਫੋਕ ਡਾਂਸ ਆਦਿ ਪੰਜਾਬੀ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਤ ਕਰਦੀਆਂ ਹਨ।
ਫ਼ੈਕਲਟੀ
- ਆਰਟਸ ਅਤੇ ਸਭਿਆਚਾਰ ਫ਼ੈਕਲਟੀ
- ਬਿਜ਼ਨੈੱਸ ਸਟੱਡੀਜ਼ ਫੈਕਲਟੀ
- ਕੰਪਿਊਟਿੰਗ ਸਾਈਂਸਜ਼ ਫੈਕਲਟੀ
- ਐਜੂਕੇਸ਼ਨ ਅਤੇ ਇਨਫਰਮੇਸ਼ਨ ਸਾਇੰਸ ਫੈਕਲਟੀ
- ਇੰਜੀਨੀਅਰਿੰਗ ਫੈਕਲਟੀ
- ਭਾਸ਼ਾ ਫੈਕਲਟੀ
- ਕਾਨੂੰਨ ਫੈਕਲਟੀ
- ਲਾਈਫ ਸਾਇੰਸ ਫੈਕਲਟੀ
- ਮੈਡੀਸਨ ਫੈਕਲਟੀ
- ਫਿਜ਼ੀਕਲ ਸਾਈਂਸਜ਼ ਫੈਕਲਟੀ
- ਸੋਸ਼ਲ ਸਾਇੰਸ ਫ਼ੈਕਲਟੀ
ਯੂਨੀਵਰਸਿਟੀ ਪਟਿਆਲਾ-ਚੰਡੀਗੜ੍ਹ ਰੋਡ ‘ਤੇ ਸਥਿਤ ਇਕ ਆਧੁਨਿਕ ਯੋਜਨਾਬੱਧ ਕੈਂਪਸ ਹੈ ਜੋ ਕਿ ਮੁੱਖ ਸ਼ਹਿਰ ਤੋਂ ਥੋੜ੍ਹੀ ਦੂਰੀ ਤੇ ਸਥਿਤ ਹੈ। 316 ਏਕੜ ਰਕਬੇ ਵਿਚ ਫੈਲਿਆ ਇਹ ਕੈਂਪਸ ਸ਼ਹਿਰ ਦੇ ਸ਼ੋਰ-ਸ਼ਰਾਬੇ ਤੋਂ ਦੂਰ ਹੈ। ਯੂਨੀਵਰਸਿਟੀ ਸ਼ਾਨਦਾਰ ਇਮਾਰਤਾਂ ਦਾ ਦ੍ਰਿਸ਼ ਪੇਸ਼ ਕਰਦੀ ਹੈ ਜਿਸ ਵਿਚ ਪ੍ਰਸਿੱਧ ਗੁਰੂ ਗੋਬਿੰਦ ਸਿੰਘ ਭਵਨ ਵੀ ਸ਼ਾਮਿਲ ਹੈ। ਇਸਦਾ ਨੀਂਹ ਪੱਥਰ ਭਾਰਤ ਦੇ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਨੇ 27 ਦਸੰਬਰ 1967 ਵਿਚ ਰੱਖਿਆ।
ਯੂਨੀਵਰਸਿਟੀ ਨੇ ਵਿਦਵਾਨਾਂ ਲਈ, ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਵਿਖੇ ਖੋਜ ਕਰਨ ਲਈ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸ ਲਾਇਬ੍ਰੇਰੀ ਵਿਚ ਪੰਜਾਬੀ ਦੇ ਪਿਤਾਮਾ ਭਾਈ ਵੀਰ ਸਿੰਘ, ਡਾ. ਬਲਬੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਵੱਲੋਂ ਪੰਜਾਬੀ ਸਾਹਿਤ ਦੀਆਂ ਦਾਨ ਕੀਤੀਆਂ ਗਈਆਂ ਦੁਰਲੱਭ ਕਿਤਾਬਾਂ ਅਤੇ ਹੱਥ ਲਿਖਤਾਂ ਮੌਜੂਦ ਹਨ। ਇਸ ਕੇਂਦਰ ਵਿੱਚ ਧਰਮਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾਂਦਾ ਹੈ। ਜਿਸਨੂੰ ਸਿੱਖੀ ਦੇ ਅਧਿਐਨ ਲਈ ਉੱਨਤ ਸੈਂਟਰ ਵਜੋਂ ਵਿਕਸਤ ਕੀਤਾ ਗਿਆ ਹੈ।
ਨੈਕ (ਐੱਨ.ਏ.ਏ.ਸੀ) ਪ੍ਰਾਪਤੀਆਂ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਭਾਰਤ ਦੀਆਂ 350 ਮਸ਼ਹੂਰ ਯੂਨੀਵਰਸਿਟੀਆਂ ਵਿੱਚੋਂ ‘ਫੋਰ ਪੁਆਇੰਟ ਸਕੇਲ’ ਦੇ ਮਿਆਰ ਉੱਤੇ ਸਭ ਤੋਂ ਉੱਚਾ ਗ੍ਰੇਡ ‘ਏ’ ਬਹੁਤ ਵਾਰ ਜਿੱਤਿਆ ਹੈ। ਇਹ ਪਦਵੀ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡਾਈਟੇਸ਼ਨ ਕਾਊਂਸਲ (ਐੱਨ.ਏ.ਏ.ਸੀ) ਵੱਲੋਂ 5 ਸਾਲਾਂ ਲਈ ਪ੍ਰਦਾਨ ਕੀਤੀ ਜਾਂਦੀ ਹੈ, ਜਿਹੜੀ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਖੁਦਮੁਖਤਿਆਰ ਸੰਸਥਾ ਹੈ। ਨੈਕ ਵੱਲੋਂ ਪਿਛਲੇ ਪੰਜ ਸਾਲਾਂ ਦੀ ਸਮੁੱਚੇ ਰੂਪ ਵਿੱਚ ਕਾਰਗੁਜ਼ਾਰੀ ਨੂੰ ਪਰਖ ਕੇ ਹੀ, ਕਿਸੇ ਯੂਨੀਵਰਸਿਟੀ ਨੂੰ ਇਹ ਮਹਾਨ ਪਦਵੀ ਦਿੱਤੀ ਜਾਂਦੀ ਹੈ।
ਕ੍ਰਮ ਅੰਕ |
ਮਿਆਦ |
ਗ੍ਰੇਡ |
ਸੀਜੀਪੀਏ |
ਪ੍ਰਾਪਤੀ ਸਾਲ |
ਕਦ ਤੋਂ ਕਦ ਤੱਕ |
1. |
ਪਹਿਲਾ ਗੇੜ |
Five Star |
- |
2002 |
2002-2007 |
2. |
ਦੂਜਾ ਗੇੜ |
A |
3.11 |
2008 |
2008-2013 |
3. |
ਤੀਜਾ ਗੇੜ |
A |
3.34 |
2016 |
2016-2023 |
4. |
ਚੌਥਾ ਗੇੜ |
A+ |
3.37 |
2023 |
2023-2028 |
ਨੈਕ ਦੀ 11 ਮੈਂਬਰੀ ਟੀਮ ਨੇ ਸਾਲ 2016 ਵਿੱਚ 20 ਜਨਵਰੀ ਤੋਂ 23 ਜਨਵਰੀ ਤੱਕ ਇਸ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਭਾਗਾਂ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਮਹੀਨ ਤੋਂ ਮਹਾਨ ਪੱਧਰ ਤੱਕ ਦੀਆਂ ਕਾਰਵਾਈਆਂ ਦੀ ਪੜਚੋਲ ਕੀਤੀ।
- ਬਹੁਤ ਸਾਰੀਆਂ ਏਜੰਸੀਆਂ ਜਿਵੇਂ ਕਿ ਯੂ.ਜੀ.ਸੀ, ਸੀ.ਐੱਸ.ਆਈ.ਆਰ, ਆਈ.ਸੀ.ਐੱਮ.ਆਰ, ਆਈ.ਐੱਸ.ਆਰ.ਓ, ਡੀ.ਐੱਸ.ਟੀ, ਡੀ.ਬੀ.ਟੀ, ਆਈ.ਸੀ.ਐੱਸ.ਐੱਸ.ਆਰ ਅਤੇ ਇੰਡਸਟਰੀ ਆਦਿ ਯੂਨੀਵਰਸਿਟੀ ਦੇ ਬਹੁਤ ਸਾਰੇ ਖੋਜ ਕਾਰਜਾਂ ਲਈ ਫੰਡ ਮੁਹੱਈਆ ਕਰਵਾ ਰਹੀਆਂ ਹਨ।
- ਖੋਜ ਸਕਾਲਰਾਂ ਦੀ ਇੱਕ ਵੱਡੀ ਗਿਣਤੀ ਵੱਖ-ਵੱਖ ਸਕੀਮਾਂ ਅਧੀਨ ਵੱਖ-ਵੱਖ ਏਜੰਸੀਆਂ ਜਿਵੇਂ ਕਿ –ਯੂ.ਜੀ.ਸੀ- ਐੱਨ.ਈ.ਟੀ (ਨੈੱਟ) ਜੇ.ਆਰ.ਐੱਫ ਤੋਂ ਫੰਡ ਪ੍ਰਾਪਤ ਕਰ ਇਸ ਯੂਨੀਵਰਸਿਟੀ ਵਿੱਚ ਆਪਣੇ ਖੋਜ ਕਾਰਜ ਕਰ ਰਹੇ ਹਨ।
- ਯੂ.ਜੀ.ਸੀ- ਬੀਐੱਸਆਰ ਸਾਇੰਸ ਵਿੱਚ ਫੈਲੋਸ਼ਿੱਪ।
- ਯੂ.ਜੀ.ਸੀ- ਰਾਜੀਵ ਗਾਂਧੀ ਨੈਸ਼ਨਲ ਫੈਲੋਸ਼ਿੱਪ।
- ਯੂ.ਜੀ.ਸੀ-ਮੌਲਾਨਾ ਆਜ਼ਾਦ ਨੈਸ਼ਨਲ ਫੈਲੋਸ਼ਿੱਪ।
- ਆਈ.ਸੀ.ਐੱਮ.ਆਰ ਓਪਨ ਫੈਲੋ।
- ਡੀ.ਐੱਸ.ਟੀ ਇੰਪਾਇਰ।
- ਆਈ.ਸੀ.ਐੱਚ.ਆਰ ਓਪਨ ਫੈਲੋਸ਼ਿੱਪ।
- ਸੀ.ਐੱਸ.ਆਈ.ਆਰ, ਜੇ.ਆਰ.ਐੱਫ ਓਪਨ ਫੈਲੋ।
- ਆਈ.ਸੀ.ਐੱਸ.ਐੱਸ.ਆਰ ਫੈਲੋਸ਼ਿੱਪ।
ਨੈਕ ਦੀ 11 ਮੈਂਬਰੀ ਟੀਮ ਨੇ ਸਾਲ 2016 ਵਿੱਚ 20 ਜਨਵਰੀ ਤੋਂ 23 ਜਨਵਰੀ ਤੱਕ ਇਸ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਭਾਗਾਂ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਮਹੀਨ ਤੋਂ ਮਹਾਨ ਪੱਧਰ ਤੱਕ ਦੀਆਂ ਕਾਰਵਾਈਆਂ ਦੀ ਪੜਚੋਲ ਕੀਤੀ। ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ‘ਮਾਣਯੋਗ ਸਨਮਾਨ’ ਸੰਬੰਧੀ ਖ਼ਾਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਕ (ਐੱਨ.ਏ.ਏ.ਸੀ) ਟੀਮ ਨੇ ਆਪਣੀ ਰਿਪੋਰਟ ਵਿੱਚ ਇਸ ਤੱਥ ਦਾ ਵਿਸ਼ੇਸ਼ ਵਰਣਨ ਕੀਤਾ ਹੈ ਕਿ ਯੂਨੀਵਰਸਿਟੀ ਪੰਜਾਬੀ ਭਾਸ਼ਾ, ਕਲਾ, ਹੁਨਰ ਅਤੇ ਸੱਭਿਆਚਾਰ ਦੇ ਵਿਕਾਸ ਦੇ ਮੂਲ ਉਦੇਸ਼ ਅਤੇ ਆਧਾਰੀ ਜ਼ਿੰਮੇਵਾਰੀ ਤੋਂ ਰਤੀ ਭਰ ਵੀ ਲਾਂਭੇ ਨਹੀਂ ਹੋਈ। ਵੀਸੀ ਸਾਹਿਬ ਨੇ ਕਿਹਾ ਕਿ ਉਪਯੋਗੀ ਅਤੇ ਗੁਣਵੱਤਾਵਾਨ ਖੋਜ ਦੇ ਅੱਗੇ ਵਧਣ ਅਤੇ ਵੱਖ ਵੱਖ ਵਿਭਾਗਾਂ ਦੁਆਰਾ ਨਵੀਨਤਾਕਾਰੀ ਤਕਨੀਕਾਂ ਦੀ ਵਰਤੋਂ ਹੋਰ ਪ੍ਰਮੱਖ ਕਾਰਕ ਰਹੇ ਹਨ ਜਿਨ੍ਹਾਂ ਨੇ ਇਸ ਦੇ ਉੱਚੇ ਰੁਤਬੇ ਨੂੰ ਕਾਇਮ ਰੱਖਣ ਲਈ ਯੋਗਦਾਨ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਗ੍ਰੇਡਿੰਗ ਕਿਸੇ ਵੀ ਯੂਨੀਵਰਿਸਟੀ ਲਈ ਬਹੁਤ ਹੀ ਮਹੱਤਤਾ ਰੱਖਦੀ ਹੈ ਕਿਉਂਕਿ ਇਸ ਦੇ ਸਦਕਾ ਹੀ ਪੜ੍ਹਾਈ ਅਤੇ ਖੋਜ ਕਾਰਜਾਂ ਦਾ ਵਿਕਾਸ ਕਰਨ ਲਈ ਬਹੁਤ ਸਾਰੀਆਂ ਫੰਡਿੰਗ ਏਜੰਸੀਆਂ ਕੋਲੋਂ ਵਧੇਰੇ ਗ੍ਰਾਂਟਾਂ ਪ੍ਰਾਪਤ ਹੋ ਜਾਂਦੀਆਂ ਹਨ। ਇਸਦੇ ਨਾਲ-ਨਾਲ ਹੋਰ ਮਾਣ ਯੋਗ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਨਾਲ ਮੇਲ-ਮਿਲਾਪ ਬਣ ਜਾਂਦਾ ਹੈ।
ਨੈਕ ਦੀ 11 ਮੈਂਬਰੀ ਟੀਮ ਨੇ ਸਾਲ 2016 ਵਿੱਚ 20 ਜਨਵਰੀ ਤੋਂ 23 ਜਨਵਰੀ ਤੱਕ ਇਸ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਭਾਗਾਂ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀ ਮਹੀਨ ਤੋਂ ਮਹਾਨ ਪੱਧਰ ਤੱਕ ਦੀਆਂ ਕਾਰਵਾਈਆਂ ਦੀ ਪੜਚੋਲ ਕੀਤੀ। ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ‘ਮਾਣਯੋਗ ਸਨਮਾਨ’ ਸੰਬੰਧੀ ਖ਼ਾਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਕ (ਐੱਨ.ਏ.ਏ.ਸੀ) ਟੀਮ ਨੇ ਆਪਣੀ ਰਿਪੋਰਟ ਵਿੱਚ ਇਸ ਤੱਥ ਦਾ ਵਿਸ਼ੇਸ਼ ਵਰਣਨ ਕੀਤਾ ਹੈ ਕਿ ਯੂਨੀਵਰਸਿਟੀ ਪੰਜਾਬੀ ਭਾਸ਼ਾ, ਕਲਾ, ਹੁਨਰ ਅਤੇ ਸੱਭਿਆਚਾਰ ਦੇ ਵਿਕਾਸ ਦੇ ਮੂਲ ਉਦੇਸ਼ ਅਤੇ ਆਧਾਰੀ ਜ਼ਿੰਮੇਵਾਰੀ ਤੋਂ ਰਤੀ ਭਰ ਵੀ ਲਾਂਭੇ ਨਹੀਂ ਹੋਈ। ਵੀਸੀ ਸਾਹਿਬ ਨੇ ਕਿਹਾ ਕਿ ਉਪਯੋਗੀ ਅਤੇ ਗੁਣਵੱਤਾਵਾਨ ਖੋਜ ਦੇ ਅੱਗੇ ਵਧਣ ਅਤੇ ਵੱਖ ਵੱਖ ਵਿਭਾਗਾਂ ਦੁਆਰਾ ਨਵੀਨਤਾਕਾਰੀ ਤਕਨੀਕਾਂ ਦੀ ਵਰਤੋਂ ਹੋਰ ਪ੍ਰਮੱਖ ਕਾਰਕ ਰਹੇ ਹਨ ਜਿਨ੍ਹਾਂ ਨੇ ਇਸ ਦੇ ਉੱਚੇ ਰੁਤਬੇ ਨੂੰ ਕਾਇਮ ਰੱਖਣ ਲਈ ਯੋਗਦਾਨ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਗ੍ਰੇਡਿੰਗ ਕਿਸੇ ਵੀ ਯੂਨੀਵਰਿਸਟੀ ਲਈ ਬਹੁਤ ਹੀ ਮਹੱਤਤਾ ਰੱਖਦੀ ਹੈ ਕਿਉਂਕਿ ਇਸ ਦੇ ਸਦਕਾ ਹੀ ਪੜ੍ਹਾਈ ਅਤੇ ਖੋਜ ਕਾਰਜਾਂ ਦਾ ਵਿਕਾਸ ਕਰਨ ਲਈ ਬਹੁਤ ਸਾਰੀਆਂ ਫੰਡਿੰਗ ਏਜੰਸੀਆਂ ਕੋਲੋਂ ਵਧੇਰੇ ਗ੍ਰਾਂਟਾਂ ਪ੍ਰਾਪਤ ਹੋ ਜਾਂਦੀਆਂ ਹਨ। ਇਸਦੇ ਨਾਲ-ਨਾਲ ਹੋਰ ਮਾਣ ਯੋਗ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਨਾਲ ਮੇਲ-ਮਿਲਾਪ ਬਣ ਜਾਂਦਾ ਹੈ।
ਖੋਜ ਕਾਰਜਾਂ ਦੇ ਵਿਭਾਗ
ਇਸ ਯੂਨੀਵਰਸਿਟੀ ਦੇ ਗਿਆਰਾਂ ਵਿਭਾਗਾਂ ਨੇ ਖੋਜ ਕਾਰਜਾਂ ਵਿੱਚ ਭਰਪੂਰ ਨਾਮਣਾ ਖੱਟਿਆ ਹੈ
- ਸੀ.ਏ.ਐੱਸ: ਭੌਤਿਕ-ਵਿਗਿਆਨ, ਪੰਜਾਬੀ, ਅਰਥ-ਸ਼ਾਸਤਰ।
- ਡੀ.ਐੱਸ.ਏ.-2: ਬਨਸਪਤੀ ਵਿਗਿਆਨ, ਕੰਪਿਊਟਰ ਸਾਇੰਸ।
- ਡੀ.ਆਰ.ਐੱਸ.-6: ਰਸਾਇਣ ਵਿਗਿਆਨ, ਫੌਰੈਂਸਿਕ ਸਾਇੰਸ, ਹਿਊਮਨ ਜਿਨੈਟਿਕਸ, ਫਾਰਮੇਸੀਊਟੀਕਲ ਸਾਇੰਸ ਅਤੇ ਡਰੱਗ ਰੀਸਰਚ, ਸਕੂਲ ਆਫ ਮੈਨੇਜਮੈਂਟ ਸਟੱਡੀਜ਼, ਜ਼ੁਔਲੋਜੀ ਐਂਡ ਐਨਵਾਇਰਨਮੈਂਟਲ ਸਾਇੰਸ।
- ਯੂਨੀਵਰਸਿਟੀ ਦੇ ਛੇ ਵਿਭਾਵਾਂ ਨੂੰ ਯੂ.ਜੀ.ਸੀ - ਬੀ.ਐੱਸ.ਆਰ (ਬਨਸਪਤੀ ਵਿਗਿਆਨ, ਰਸਾਇਣ ਵਿਗਿਆਨ, ਫੌਰੈਂਸਿਕ ਸਾਇੰਸ, ਹਿਊਮਨ ਜਿਨੈਟਿਕਸ, ਫਾਰਮੇਸੀਊਟੀਕਲ ਸਾਇੰਸ ਅਤੇ ਡਰੱਗ ਰੀਸਰਚ, ਜ਼ੁਔਲੋਜੀ ਐਂਡ ਐਨਵਾਇਰਨਮੈਂਟਲ ਸਾਇੰਸਜ਼) ਵੱਲੋਂ ਮਾਨਤਾ ਪ੍ਰਾਪਤ ਹੋ ਚੁੱਕੀ ਹੈ।
- ਪੰਜਾਬੀ ਯੂਨੀਵਰਸਿਟੀ ਦੇ 11 ਵਿਭਾਗ ਬਤੌਰ ਡੀ.ਐੱਸ.ਟੀ -ਐੱਫ.ਆਈ.ਐੱਸ.ਟੀ ਵਿਭਾਗ ਅਤੇ ਪੰਜ ਬਤੌਰ ਡੀ.ਬੀ.ਟੀ-ਆਈ.ਪੀ.ਐੱਲ.ਐੱਸ ਵਿਭਾਗ ਵੀ ਮਾਨਤਾ ਪ੍ਰਾਪਤ ਕਰ ਚੁੱਕੇ ਹਨ।
ਵਿਦੇਸ਼ੀ ਸੰਸਥਾਵਾਂ ਨਾਲ ਸਾਂਝੀਵਾਲਤਾ
ਪੰਜਾਬੀ ਯੂਨੀਵਰਸਿਟੀ ਦੀ ਕੁਝ ਵਿਦੇਸ਼ੀ ਸੰਸਥਾਵਾਂ ਨਾਲ ਸਾਂਝੀਵਾਲਤਾ ਵੀ ਹੈ। ਕੁੱਝ ਕੁ ਮਹੱਤਵਪੂਰਨ ਸਾਂਝੀਵਾਲ ਇਹ ਹਨ:
- ਅਪੈਕਸ ਗਰੁੱਪ ਆਫ਼ ਕੰਮਪੈਨਿਅਸ, ਦੁਬਈ
- ਕਵੰਨਟਲੇਨ ਯੂਨੀਵਰਸਿਟੀ ਕਾਲਜ, ਸਰੀ (ਕੈਨੇਡਾ)
- ਮਹਾਰਾਜਾ ਗਾਰਡਨ ਸਿਟੀ ਐਸੋਸੀਏਸ਼ਨ (ਐੱਮ.ਜੀ.ਸੀ)। ਬੈਂਕਾਕ, ਥਾਈਲੈਂਡ
- ਫਰੇਜ਼ਰ ਵੈਲੀ ਯੂਨੀਵਰਸਿਟੀ,(ਕੈਨੇਡਾ)
- ਯੂਨੀਵਰਸਿਟੀ ਆਫ ਦੀ ਹਾਈਲੈਂਡਜ਼ ਐਂਡ ਆਈਲੈਂਡਜ਼, ਸਕਾਟਲੈਂਡ, ਯੂ.ਕੇ
- ਵਿਸਕਾਨਸਿਨ ਪਾਰਕਸਾਈਡ ਯੂਨੀਵਰਸਿਟੀ
- ਵਿਲਕਸ ਯੂਨੀਵਰਸਿਟੀ ਕਾਲਜ ਆਫ ਸਾਇੰਸ ਐਂਡ ਇੰਜੀਨੀਅਰਿੰਗ, ਯੂ.ਐਸ.ਏ
- ਵਿਸ਼ਵ ਗਤਕਾ ਫੈਡਰੇਸ਼ਨ
- ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ, ਕੈਨੇਡਾ
- ਉੱਤਰੀ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ, ਕੈਨੇਡਾ
- ਸ਼ਾਸਤਰੀ ਇੰਡੋ ਕੈਨੇਡੀਅਨ ਇੰਸਟੀਚਿਊਟ, ਕੈਨੇਡਾ
- ਮਿਸੂਰੀ ਯੂਨੀਵਰਸਿਟੀ, ਕੋਲੰਬੀਆ, ਯੂ.ਐਸ.ਏ
- ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਕਰੂਜ਼,ਯੂ.ਐਸ.ਏ
- ਵੁਲਵਰਹੈਮਪਲਨ ਯੂਨੀਵਰਸਿਟੀ, ਯੂ.ਕੇ
ਸਹਿਯੋਗੀ ਹੋਣ ਵਜੋਂ ਭਾਰਤੀ ਸੰਸਥਾਨ
- ਆਈ ਸੀ ਐਫ ਓਐ ਸਐਸ, ਟ੍ਰਾਈਵੈਂਡਰਮ
- ਪੀ.ਐਚ.ਡੀ ਚੈਂਬਰਜ਼ ਆਫ ਕਾਮਰਸ
- ਨਿਟਕੋਂ
- ਪੰਜਾਬ ਡਿਜੀਟਲ ਲਾਇਬ੍ਰੇਰੀ
- ਇਨਫੋਸਿਸ ਕੈਂਪਸ ਕਨੈਕਟ
- ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ, ਨਵੀਂ ਦਿੱਲੀ
- ਇੰਡੀਅਨ ਕਾਊਂਸਲ ਆਫ਼ ਐਗਰੀਕਲਚਰਲ ਰਿਸਰਚ, ਨਵੀਂ ਦਿੱਲੀ
- ਡਾਇਰੈਕਟੋਰੇਟ ਆਫ ਮਸ਼ਰੂਮ ਰਿਸਰਚ, ਚੰਬਘਲ, ਸੋਲਨ
- ਇੰਡਪ੍ਰੈਨਰਿਅਰਸ਼ਿਪ ਡਿਵੈਲਪਮੈਂਟ ਇੰਸਟੀਚਿਊਟ ਆਫ਼ ਇੰਡੀਆ, ਅਹਿਮਦਾਬਾਦ
- ਪੰਜਾਬ ਐਗਰੋ ਜੂਸ ਲਿਮਟਿਡ, ਚੰਡੀਗੜ੍ਹ
- ਸਨੁਧ ਫਾਉਂਡੇਸ਼ਨ, ਚੰਡੀਗੜ੍ਹ
Source:Planning & Monitoring Cell ਸੋਰਤ: ਪਲੈਨਿੰਗ ਐਂਡ ਮਾਨੀਟਰਿੰਗ ਸੈੱਲ
ਰਿਸਰਚ ਸੈਂਟਰ ਫ਼ਾਰ ਪੰਜਾਬੀ ਲੈਂਗੂਏਜ ਟੈਕਨਾਲੋਜੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਬਹੁਤ ਸਾਰੀਆਂ ਕੌਮੀ ਪੱਧਰ ਦੀਆਂ ਸੰਸਥਾਵਾਂ, ਜਿਵੇਂ ਕਿ ਆਈ.ਆਈ.ਟੀ ਮੁੰਬਈ, ਆਈ.ਆਈ.ਟੀ ਖਰਗਪੁਰ, ਆਈ.ਆਈ.ਟੀ ਗੁਹਾਟੀ, ਆਈ.ਆਈ.ਆਈ.ਟੀ ਹੈਦਰਾਬਾਦ, ਆਈ.ਆਈ.ਆਈ.ਟੀ ਅਲਾਹਾਬਾਦ, ਆਈ.ਐੱਸ.ਆਈ ਕਲਕੱਤਾ, ਸੀ.ਡੀ.ਏ.ਸੀ (ਸੀਡੈਕ) ਨੋਇਡਾ, ਆਈ.ਆਈ.ਐੱਸ.ਸੀ ਬੰਗਲੌਰ, ਯੂਨੀਵਰਸਿਟੀ ਆਫ਼ ਹੈਦਰਾਬਾਦ, ਹੈਦਰਾਬਾਦ ਅਤੇ ਐੱਮ.ਐੱਸ ਯੂਨੀਵਰਸਿਟੀ, ਬੜੌਦਰਾ, ਦੀ ਸਾਂਝੀਵਾਲਤਾ ਨਾਲ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ਼ ਦੇ ਬਹੁਤ ਸਾਰੇ ਪ੍ਰੋਜੈਕਟ ਪੂਰੇ ਕੀਤੇ ਹਨ।
ਪੇਟੈਂਟਸ
ਅੱਜ ਦੀ ਤਾਰੀਖ਼ ਤੱਕ 22 ਪੈਟੈਂਟ ਰਜਿਸਟਰ ਕਰਵਾਏ ਅਤੇ ਸਵੀਕਾਰ ਕੀਤੇ ਜਾ ਚੁੱਕੇ ਹਨ। 11 ਖੋਜ ਰਸਾਲੇ ਇਸ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਯੂਨੀਵਰਸਿਟੀ ਦੇ ਯੋਗਤਾ ਭਰਪੂਰ ਖੋਜਾਰਥੀਆਂ ਨੂੰ ਉਨ੍ਹਾਂ ਦੀ ਖੋਜ ਨੂੰ ਮਾਨਤਾ ਪਰਦਾਨ ਕਰਕੇ 94 ਸਨਮਾਨ ਦਿੱਤੇ ਜਾ ਚੁੱਕੇ ਹਨ। ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੈਗਜ਼ੀਨਾਂ ਦੇ ਸੰਪਾਦਕੀ ਬੋਰਡ ਵਿੱਚ ਯੂਨੀਵਰਸਿਟੀ ਦੇ ਮਾਹਰ ਮੈਂਬਰਾਂ ਦੀ ਇੱਕ ਵੱਡੀ ਗਿਣਤੀ ਸ਼ਾਮਲ ਹੈ।