ਇਹ ਵਿਭਾਗ ਅਨੁਵਾਦ ਵਿਭਾਗ ਦੇ ਰੂਪ ਵਿੱਚ 7 ਅਕਤੂਬਰ 1965 ਨੂੰ ਆਰੰਭ ਹੋਇਆ। ਇਸ ਦਾ ਉਦੇਸ਼ ਸਿੱਖਿਆ ਦੀਆਂ ਕਲਾਸੀਕਲ ਕਿਤਾਬਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਨਾ ਸੀ। ਸੁਰੂ ਵਿੱਚ 12 ਮਿਆਰੀ ਪੁਸਤਕਾਂ ਦਾ ਅਨੁਵਾਦ ਕੀਤਾ। ਦੋ ਸਾਲਾਂ ਬਾਅਦ ਵਿਭਾਗ ਨੂੰ ਸਿੱਖਿਆ ਤੇ ਖੋਜ ਵਿਭਾਗ ਦਾ ਨਾਂ ਦਿੱਤਾ ਗਿਆ ਅਤੇ ਇਸਨੂੰ ਭਾਸਾਵਾਂ ਖਾਸ ਕਰਕੇ ਪੰਜਾਬੀ ਦੀ ਸਿੱਖਿਆ ਦੇ ਖੇਤਰ ਵਿੱਚ ਖੋਜ ਤੇ ਪ੍ਰਯੋਗ ਕਰਨ ਦਾ ਕੰਮ ਸੌਪਿਆ। 1970 ਵਿੱਚ ਇਸਨੂੰ ਡਾ. ਟੀ.ਆਰ. ਸ਼ਰਮਾ ਦੀ ਅਗਵਾਈ ਵਿੱਚ (ਬਤੌਰ ਮੁਖੀ) ਪੂਰਨ ਸਿੱਖਿਆ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਅਤੇ ਇੱਥੇ ਸਿੱਖਿਆ ਵਿੱਚ ਦੋ ਸਾਲਾਂ ਦਾ ਐਮ.ਏ. ਕੋਰਸ ਸੁਰੂ ਕੀਤਾ ਗਿਆ। 1975 ਵਿੱਚ ਐਮ.ਫਿਲ ਦਾ ਕੋਰਸ ਸੁਰੂ ਕੀਤਾ ਗਿਆ ਜੋ ਕਿ 1992 ਤੱਕ ਜਾਰੀ ਰਿਹਾ। 46 ਸਾਲਾਂ ਦੋਰਾਨ ਵਿਭਾਗ ਵੱਲੋਂ ਬੀ.ਏ. ਤਿੰਨ ਸਾਲ ਡਿਗਰੀ ਕੋਰਸ, ਬੀ.ਐੱਡ, ਐਮ.ਐੱਡ ਅਤੇ ਐਮ.ਏ. (ਸਿੱਖਿਆ)ਦੇ ਸਾਰੇ ਪੇਪਰਾਂ ਅਤੇ ਕੋਰਸਾਂ ਲਈ ਮਿਆਰੀ ਭਾਸਾ 'ਚ ਕਿਤਾਬਾਂ ਲਿਖੀਆਂ ਗਈਆਂ। ਹੁਣ ਤੱਕ 50 ਤੋਂ ਜਿਆਦਾ ਕਿਤਾਬਾਂ ਮੂਲ ਰੂਪ ਵਿੱਚ ਲਿਖੀਆਂ ਜਾਂ ਅਨੁਵਾਦ ਕੀਤੀਆਂ ਜਾ ਚੁੱਕੀਆਂ ਹਨ। ਸੈਸ਼ਨ (2008 -09) ਤੋਂ ਵਿਭਾਗ ਦੁਆਰਾ ਐਮ.ਫਿਲ ਦਾ ਕੋਰਸ ਦੁਬਾਰਾ ਸੁਰੂ ਕੀਤਾ ਗਿਆ।
ਵਿਭਾਗ ਤੋਂ ਐਮ.ਐੱਡ ਤੇ ਐਮ.ਏ. ਕਰਨ ਵਾਲੇ ਵਿਦਿਆਰਥੀ ਸਰਕਾਰੀ ਸਕੂਲਾਂ ਵਿਚ ਨੌਕਰੀ ਕਰਨ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਵਿੱਦਿਅਕ ਕਾਲਜਾਂ ਵਿੱਚ ਲੈਕਚਰਾਰ ਦੇ ਤੌਰ ਤੇ ਨੌਕਰੀ ਕਰ ਰਹੇ ਹਨ। ਵਿਭਾਗ ਦੇ ਵਿਦਿਆਰਥੀ ਵਿਭਿੰਨ ਟੈਸਟ ਪਾਸ ਕਰਕੇ ਸਿੱਖਿਆ ਵਿਭਾਗ, ਰੈਵਨੀਯੂ ਵਿਭਾਗ ਅਤੇ ਪ੍ਰਸਾਸਨਿਕ ਵਿਭਾਗ ਵਿਚ ਨੌਕਰੀ ਕਰ ਰਹੇ ਹਨ।
ਵਿਭਾਗ ਦੇ ਪੁਰਾਣੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੀ ਐਲੂਮਨੀ ਐਸੋਸੀਏਸ਼ਨ ਦੇ ਮੈਂਬਰ ਹਨ।