ਪ੍ਰਮੁੱਖ / ਮਹੱਤਵਪੂਰਨ ਖੇਤਰ
ਵਿਭਾਗ ਨੇ ਐਮ.ਏ. ਪੜ੍ਹਾਉਣ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਖੇਤਰ ਵਿਚ ਤੁਲਨਾਤਮਕ ਅਧਿਐਨ ਕਰਨ ਦਾ ਸ਼ਲਾਘਾ ਯੋਗ ਕੰਮ ਕੀਤਾ ਹੈ।
ਵਿਭਾਗ ਦੁਆਰਾ ਯੂ.ਏ.ਈ. ਸਰਕਾਰ ਨਾਲ ਮਿਲ ਕੇ ਵਿਦੇਸ਼ੀ ਵਿਦਿਆਰਥੀਆਂ ਲਈ d' ਕੋਰਸ ਚਲਾਏ ਜਾ ਰਹੇ ਹਨ।
ਵਿਭਾਗ ਦੁਆਰਾ ਸਮੇਂ-ਸਮੇਂ ਤੇ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ ਵੱਖ-ਵੱਖ ਵਿਧਾਵਾਂ ਦੇ ਪ੍ਰਸਿੱਧ ਹਿੰਦੀ ਲੇਖਕਾਂ ਨੂੰ ਸੱਦਿਆ ਜਾਂਦਾ ਹੈ। ਡਾ. ਕਾਸ਼ੀਨਾਥ ਸਿੰਘ (ਪ੍ਰਸਿੱਧ ਹਿੰਦੀ ਲੇਖਕ, ਵਾਰਾਣਸੀ), ਸ਼੍ਰੀ ਸੁਰਿੰਦਰ ਵਰਮਾ (ਪ੍ਰਸਿੱਧ ਹਿੰਦੀ ਨਾਟਕਕਾਰ , ਦਿੱਲੀ), ਡਾ. ਚਿੱਤਰੰਜਨ ਮਿਸ਼ਰ (r'o\g[o), ਡਾ. ਮੰਜੂ ਜਯੋਤਸਨਾ (ਰਾਂਚੀ), ਡਾ. ਅਚੁਤਨ (ਕਾਲੀਕਟ), ਡਾ. ਨਵਨੀਤ ਚੌਹਾਨ (ਵੱਲਭ ਵਿਦਿਆਨਗਰ, r[ioks), ਡਾ. ਐਸ.ਐਮ. ਇਕਬਾਲ (ਵਿਸ਼ਾਖਾਪਟਨਮ), ਡਾ. ਸੁਧਾਕਰ ਸਿੰਘ (ਵਾਰਾਣਸੀ), ਡਾ. ਰਮੇਸ਼ ਕੁੰਤਲ ਮੇਘ (ਪੰਚਕੁਲਾ), ਡਾ. ਲਾਲਚੰਦ ਗੁਪਤ ਮੰਗਲ (ਕੁਰੂਕਸ਼ੇਤਰ), ਡਾ. ਕੁਮਾਰ ਕ੍ਰਿਸ਼ਨ (ਸ਼ਿਮਲਾ), ਡਾ. ਸੁਧਾ ਜਿਤੇਂਦਰ (ਅੰਮ੍ਰਿਤਸਰ), ਡਾ. ਐਚ.ਐਸ.ਬੇਦੀ (ਅੰਮ੍ਰਿਤਸਰ), ਡਾ. ਆਰ.ਐਸ. ਪਾਂਡੇ (ਰੋਹਤਕ), ਡਾ. ਮੋਹਨਨ (ਕੋਚੀ), ਡਾ. ਵਨਜਾ (ਕੋਚੀ) ਆਦਿ ਨੇ ਵਿਭਾਗ ਦੇ ਸੈਮੀਨਾਰਾਂ ਵਿਚ ਸ਼ਿਰਕਤ ਕਰਕੇ ਵਿਭਾਗ ਦਾ ਮਾਣ ਵਧਾਇਆ ਹੈ। ਵਿਭਾਗ ਲਈ ਇਹ ਵੱਡਾ ਮਾਣ ਹੈ ਕਿ ਇਥੇ 'ਪਰਸ਼ੁਰਾਮ ਚੇਅਰ' ਸਥਾਪਿਤ ਕੀਤੀ ਗਈ ਹੈ। ਵਿਭਾਗ ਦਾ ਭਾਰਤ ਦੇ ਉੱਤਰ-ਪੱਛਮੀ ਖੇਤਰ ਵਿੱਚ ਹਿੰਦੀ ਨਾਵਲ, ਨਾਟਕ, ਕਹਾਣੀ ਅਤੇ ਆਲੋਚਨਾ ਆਦਿ ਦੇ ਖੇਤਰ ਵਿੱਚ ਵਿਲੱਖਣ ਸਥਾਨ ਅਤੇ ਨਾਮ ਹੈ।
ਵਿਭਾਗ ਵਿਚ ਵੱਡੀ ਗਿਣਤੀ ਵਿਚ ਖੋਜਾਰਥੀ ਹਨ ਜੋ ਵੱਖਵੱਖ ਸਕਾਲਰਸ਼ਿਪ- :{HihH;h ਜੁਨੀਅਰ ਰਿਸਰਚ ਫੈਲੋਸ਼ਿਪ, ਮੌਲਾਨਾ ਆਜ਼ਾਦ ਫੈਲੋਸ਼ਿਪ, ਰਾਜੀਵ ਗਾਂਧੀ ਨੈਸ਼ਨਲ ਫੈਲੋਸ਼ਿਪ ਦਾ ਲਾਭ ਲੈ ਰਹੇ ਹਨ।
________________________________________
ਬੁਨਿਆਦੀ ਸੁਵਿਧਾਵਾਂ
ਵਿਭਾਗ ਵਿਚ ਵੱਖ ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਬਿਠਾਉਣ ਲਈ ਕਮਰਿਆਂ ਦਾ ਉਚਿਤ ਪ੍ਰਬੰਧ ਹੈ।
ਵਿਭਾਗ ਵਿਚ ਬੇਸ਼ਕ ਕੋਈ ਲਾਇਬਰੇਰੀ ਨਹੀਂ ਹੈ, ਪਰੰਤੂ ਵਿਭਾਗ ਦੇ ਅਧਿਆਪਕਾਂ ਨੇ ਆਪਣੇ ਪੱਧਰ ਤੇ ਬਹੁ-ਸੰਖਿਆ ਵਿਚ ਕਿਤਾਬਾਂ ਵਿਦਿਆਰਥੀਆਂ ਦੀ ਸੁਵਿਧਾ ਲਈ ਇਕੱਤਰ ਕੀਤੀਆਂ ਹਨ।
Outline of courses
- ਐਮ.ਏ. ਭਾਗ—ਪਹਿਲਾ (ਦੋ ਸਮੈਸਟਰਾਂ ਵਿੱਚ ਕੁਲ ਅੱਠ ਪੇਪਰ)
-
- ਐਮ.ਏ. ਭਾਗ—ਦੂਜਾ (ਦੋ ਸਮੈਸਟਰਾਂ ਵਿੱਚ ਕੁਲ ਅੱਠ ਪੇਪਰ)
-
- ਪੀ.ਜੀ.ਡਿਪਲੋਮਾ ਇਨ ਹਿੰਦੀ ਟਰਾਂਸਲੇPਨ (ਇਕ ਸਾਲ ਵਿੱਚ ਤਿੰਨ ਥਿਊਰੀ ਪੇਪਰ ਅਤੇ ਇੱਕ ਪ੍ਰੋਜੈਕਟ)
-
- ਪੀ.ਜੀ.ਡਿਪਲੋਮਾ ਇਨ ਹਿੰਦੀ ਜਰਨਲਿਜ਼ਮ (ਇਕ ਸਾਲ ਵਿੱਚ ਤਿੰਨ ਥਿਊਰੀ ਪੇਪਰ ਅਤੇ ਇੱਕ ਪ੍ਰੋਜੈਕਟ)
-
- ਵਿਦੇਸ਼ੀ ਵਿਦਿਆਰਥੀਆਂ ਲਈ ਡਿਪਲੋਮਾ ਕੋਰਸ (ਦੋ ਸਮੈਸਟਰਾਂ ਵਿੱਚ ਚਾਰ ਪੇਪਰ)
-
- ਬੀ.ਏ. ਆਨਰਜ਼ ਸਕੂਲ ਇੰਨ ਹਿੰਦੀ ਫੌਰ ਫੌਰਨ ਸਟੂਡੈਂਟਸ (ਛੇ ਸਮੈਸਟਰਾਂ ਵਿੱਚ ਕੁb ਤੀਹ ਪੇਪਰ)
-
Photo Gallery