ਹਿਊਮਨ ਜਿਨੈਟਿਕਸ ਵਿਭਾਗ ਦੇ ਸਥਾਪਤ ਹੋਣ ਦੀ ਮਿਤੀ 1970
ਹਿਊਮਨ ਜਿਨੈਟਿਕਸ ਵਿਭਾਗ ਜੋ ਕਿ ਪਹਿਲਾਂ ਹਿਊਮਨ ਬਾਇਓਲੋਜੀ ਵਿਭਾਗ ਦੇ ਤੋਰ ਤੇ ਸੰਨ 1970 ਵਿੱਚ ਪ੍ਰੋਫੈਸਰ ਐਲ.ਐਸ.ਸਿੱਧੂ ਅਤੇ ਪ੍ਰੋਫੈਸਰ ਆਈ.ਜੀ.ਐਸ. ਬਾਂਸਲ ਦੀ ਯੋਗ ਰਹਿਣਮਾਈ ਹੇਠ ਸਥਾਪਿਤ ਹੋਇਆ। ਇਸ ਵਿਭਗ ਵਿੱਚ 1973 ਵਿੱਚ ਯੂ.ਜੀ.ਸੀ. ਵੱਲੋ ਫੰਡਿਡ ਪ੍ਰੋਜੈਕਟ ਜੋ ਕਿ ਸਰੀਰਕ ਸਿੱਖਿਆ ਅਤੇ ਸਪੋਰਟ ਸਾਇੰਸ ਨਾਲ ਸੰਬੰਧਿਤ ਸੀ ਸ਼ੁਰੂ ਹੋਇਆ। ਜੋ ਬਾਅਦ ਵਿੱਚ ਸੰਨ 1989 ਵਿੱਚ ਇੱਕ ਵੱਖਰੇ ਸਪੋਰਟਸ ਸਾਇੰਸ ਵਿਭਾਗ ਵਿੱਚ ਤਬਦੀਲ ਹੋ ਗਿਆ। ਪ੍ਰੋਫੈਸਰ ਪੀ.ਕੇ. ਸ੍ਰੀਵਾਸਤਵਾ ਵੱਲੋ ਸੰਨ 1975 ਵਿੱਚ ਇਸ ਵਿਭਾਗ ਵਿਖੇ ਹਿਊਮਨ ਐਟੀਜਨ ਉੱਪਰ ਕੰਮ ਸ਼ੁਰੂ ਕੀਤਾ ਗਿਆ ਸੀ। ਜਿਸ ਵਾਸਤੇ ਇੱਕ ਐਨੀਮਲ ਹਾਊਸ ਵੀ ਬਣਾਇਆ ਗਿਆ। ਜੋ ਕਿ ਅੱਜ ਕੱਲ ਮਾਡਰਨ ਸਹੂਲਤਾ ਨਾਲ ਲੈਸ ਹੈ ਅਤੇ ਵਧੀਆਂ ਤਰੀਕੇ ਨਾਲ ਚੱਲ ਰਿਹਾ ਹੈ। ਪ੍ਰੋਫੈਸਰ ਸ਼੍ਰੀਵਾਸਤਵਾ ਵੱਲੋਂ ਇਸ ਐਨੀਮਲ ਹਾਊਸ ਵਿੱਚ ਦੋ ਵੱਖ ਵੱਖ ਨਵੇਕਲੇ ਐਂਟੀਜਨ ਜਿਵੇ ਕਿ DD(ਡੈਡਂਰਫ/ਸਿਕਰੀ) ਅਤੇ LH(ਸੀਰਮ) ਦੀ ਖੋਜ ਕੀਤੀ ਗਈ। ਵਿਭਾਗ ਨੂੰ ਹੁਣ ਤੱਕ ਬਹੁਤ ਸਾਰੇ ਮੇਜਰ ਅਤੇ ਮਾਈਨਰ ਖੋਜ ਪ੍ਰੋਜੈਕਟ ਵੱਖ ਵੱਖ ਫੰਡਿਗ ਏਜੰਸੀਆਂ ਜਿਵੇ ਕਿ CSIR, DOE, DST, ICMR, UGC ਆਦਿ ਤੋ ਪ੍ਰਾਪਤ ਹੋਏ। ਇਸ ਵਿਭਾਗ ਵਿੱਚ ਬਹੁਤ ਸਾਰੇ ਐਮ.ਡੀ., ਐਮ.ਐਸ., ਐਮ.ਐਸ.ਸੀ. ਅਤੇ ਪੀ.ਐਚ.ਡੀ. ਖੋਜ ਪ੍ਰੋਗਰਾਮ ਵੱਖ ਵੱਖ ਵਿਸ਼ਿਆ ਜਿਵੇ ਕਿ ਇਮੂਓਨੋਜਿਨੈਟਿਕਸ, ਹਿਊਮਨ ਪਾਪੂਲੇਸ਼ਨ, ਸਾਇਟੋਜਿਨੈਟਿਕਸ, ਮੋਲੀਕਿਊਲਰ ਜਿਨੈਟਿਕਸ ਅਤੇ ਹਿਊਮਨ ਗਰੋਥ ਅਤੇ ਡਿਵਲਪਮੈਂਟ ਆਦਿ ਵਿੱਚ ਚੱਲ ਰਹੇ ਹਨ। ਹੁਣ ਤੱਕ ਵਿਭਾਗ ਵਿਚੋਂ ਤਕਰੀਬਨ 120 ਖੋਜਾਰਥੀ ਪੀ.ਐਚ.ਡੀ. ਦੀਆਂ ਡਿਗਰੀਆ ਪ੍ਰਾਪਤ ਕਰ ਚੁੱਕੇ ਹਨ। ਵਿਭਾਗ ਨੂੰ ਡਿਪਾਰਟਮੈਂਟ ਆਫ ਸਾਇੰਸ ਅਤੇ ਤਕਨਾਲੋਜੀ (DST) ਵੱਲੋ 2009 ਵਿੱਚ ਫਿਸਟ (FIST) ਪ੍ਰੋਗਰਾਮ ਤਹਿਤ ਫੰਡਿਗ ਵਾਸਤੇ ਚੁਣਿਆ ਗਿਆ ਅਤੇ ਫਿਰ 2011 ਵਿੱਚ ਯੂ.ਜੀ.ਸੀ. ਵੱਲੋ ਸਪੈਸ਼ਲ ਅਸਿਸਟੈਂਟ ਪ੍ਰੋਗਰਾਮ ਤਹਿਤ ਵੀ ਗ੍ਰਾਂਟ ਉਪਲਬਧ ਹੋਈ। ਇਨਾਂ ਪ੍ਰੋਗਰਾਮਾ ਤਹਿਤ ਵਿਭਾਗ ਨੇ ਆਪਣੇ ਆਪ ਨੂੰ ਖੋਜ ਅਤੇ ਅਕਾਦਮਿਕ ਕਾਰਜ ਵਿੱਚ ਮਜ਼ਬੂਤ ਕੀਤਾ। ਵਿਭਾਗ ਵੱਲੋ ਦੋ ਸੈਂਟਰੇਲਾਇਜ਼ਡ ਖੋਜ ਪ੍ਰਯੋਗਸ਼ਾਲਾਵਾਂ ਬਣਾਈਆ ਗਈਆ ਜਿੰਨ੍ਹਾ ਵਿੱਚ ਅਤਿਅਧੁਨਿਕ ਉਪਕਰਣ ਜਿਵੇਂ ਕਿ ਫਲੋਰੇਸੈਂਟ ਮਾਇਕਰੋਸਕੋਪ, ਪੀ.ਸੀ.ਆਰ, ਗਰੈਡੀਏਂਟ ਪੀ.ਸੀ.ਆਰ., ਜੈੱਲ ਡਾਕੂਮੈਟੇਸ਼ਨ ਸਿਸਟਮ, ਬਾਇਓਕੈਮੀਕਲ ਐਨਾਲਾਈਜ਼ਰ, ਅਲਾਈਜ਼ਾ ਰੀਡਰ, ਰੈਫਰੀਜੀਰੇਟਿਡ ਸੈਂਟਰੀਫਿਊਜ, -70੦C ਡੀਪ ਫਰੀਜ਼ਰ ਆਦਿ ਨੂੰ ਰੱਖਿਆ ਗਿਆ ਹੈ। ਇਹ ਸਾਰੇ ਉਪਕਰਣ ਐਮ.ਐਸ.ਸੀ. ਦੇ ਵਿਦਿਆਰਥੀਆ ਅਤੇ ਪੀ.ਐਚ.ਡੀ. ਦੇ ਖੋਜਾਰਥੀਆ ਵਾਸਤੇ ਨਵੀਆਂ ਵਿਧੀਆਂ ਰਾਹੀ ਖੋਜ ਕਾਰਜ ਕਰਣ ਵਾਸਤੇ ਉਪਲੱਬਧ ਹਨ। ਇਸ ਤੋਂ ਇਲਾਵਾ ਵਿਭਾਗ ਵਿੱਚ ਵਾਈ-ਫਾਈ ਦੀ ਸੁਵੀਧਾ ਵਿਦਿਆਰਥੀਆਂ, ਅਧਿਆਪਕਾ ਅਤੇ ਖੋਜਾਰਥੀਆ ਵਾਸਤੇ ਸਾਰਾ ਸਮਾਂ ਉਪਲਬਧ ਹੈ। ਖੋਜਾਰਥੀਆ ਅਤੇ ਵਿਦਿਆਰਥੀਆਂ ਦੀ ਵਰਤੋਂ ਲਈ ਇੱਕ ਵੱਖਰਾ ਕੰਮਪਿਊਟਰ ਰੂਮ ਵੀ ਉਪਲਬਧ ਹੈ। ਇੰਟਰਨੈਂਟ ਸੁਵਿਧਾ ਰਾਹੀ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਸਾਹਿਬਾਨ ਦੁਨੀਆਂ ਵਿੱਚ ਹੋ ਰਹੀਆ ਨਵੀਂਆਂ ਖੋਜਾਂ ਪ੍ਰਤੀ ਸਮੇਂ ਸਮੇਂ ਤੇ ਜਾਣਕਾਰੀ ਹਾਸਿਲ ਕਰਦੇ ਹਨ। ਵਿਭਾਗ ਦੇ ਖੋਜਾਰਥੀਆਂ ਅਤੇ ਅਧਿਆਪਕ ਸਾਹਿਬਾਨ ਦੇ ਖੋਜ ਦੇ ਕੰਮ ਦੁਨੀਆਂ ਵੱਖ ਵੱਖ ਸਾਇੰਟੀਫਿਕ ਜਰਨਲਜ਼ ਵਿੱਚ ਛਪਦੇ ਰਹਿੰਦੇ ਹਨ।
ਵਿਭਾਗ ਦੇ ਖੋਜ ਖੇਤਰ
- ਜਿਨੈਟਿਕ ਇਨਵੈਸਟੀਗੇਸ਼ਨ ਆਫ ਕੰਪਲੈਕਸ ਡਿਸਆਰਡਰਜ਼
- ਜਿਨੋਟੋਕਸੀਸਿਟੀ ਟੈਸਟਿੰਗ ਆਫ ਆਕੋਪੇਸ਼ਨਲੀ ਐਕਸਪੋਜਡ ਇੰਡੀਵਿਜ਼ੂਅਲਸ
- ਮੋਲੀਕਿਊਲਰ ਕਰੈਕਟੇਰਾਈਜੇਸ਼ਨ ਆਫ ਹਿਊਮਨ ਕੈਂਸਰ
- ਹਿਊਮਨ ਗਰੋਥ ਐਡ ਡਿਵੈਲਪਮੈਂਟ
- ਨਿਊਟਰੀ ਜਿਨੋਮਿਕਸ ਆਫ ਕੰਪਲੈਕਸ ਡਿਜੀਜ਼ਸ
ਪਾਠਕ੍ਰਮ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. Ginjinder Kaur
9216142474
hgenpup@gmail.com
Information authenticated by
Dr. Ginjinder Kaur
Webpage managed by
University Computer Centre
Departmental website liaison officer
--
Last Updated on:
03-10-2023