ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ (Linguistics And Punjabi Lexicography)
http://LPL.punjabiuniversity.ac.in
ਵਿਭਾਗ ਦਾ ਇਤਿਹਾਸ
ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ 1968 ਵਿਚ ਸਥਾਪਤ ਹੋਇਆ। ਪਹਿਲਾਂ ਇਸ ਵਿਭਾਗ ਦਾ ਨਾਮ ਭਾਸ਼ਾ ਵਿਗਿਆਨ ਅਤੇ ਸਰਵੇਖਣ ਸੀ। ਇਹ ਵਿਭਾਗ ਪੰਜਾਬੀ ਭਾਸ਼ਾ ਦੇ ਸਮੁੱਚੇ ਵਿਕਾਸ ਲਈ ਭਾਸ਼ਾ ਵਿਗਿਆਨਕ ਅਧਿਐਨ ਕਰਨ ਦੇ ਉਦੇਸ਼ ਨਾਲ ਅਰੰਭ ਕੀਤਾ ਗਿਆ ਸੀ। ਇਸ ਤਰ੍ਹਾਂ ਵਿਭਾਗ ਦਾ ਮੂਲ ਉਦੇਸ਼ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਨਵੇਂ ਦਿਸਹੱਦੇ ਧਿਆਨ ਵਿਚ ਰਖਦੇ ਹੋਏ ਪੰਜਾਬੀ ਭਾਸ਼ਾ ਵਿਚ ਖੋਜ ਅਤੇ ਅਧਿਆਪਨ ਨੂੰ ਉਤਸ਼ਾਹਿਤ ਕਰਨਾ ਹੈ। ਵਿਭਾਗ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਦੇ ਖੇਤਰ ਵਿਚ ਅਧਿਆਪਨ ਅਤੇ ਖੋਜ ਵਿਚ ਪਾਏ ਯੋਗਦਾਨ ਲਈ ਜਾਣਿਆ ਜਾਂਦਾ ਹੈ। 1971 ਵਿਚ ਵਿਭਾਗ ਦਾ ਨਾਂ ਮਾਨਵ ਭਾਸ਼ਾ ਵਿਗਿਆਨ ਵਿਭਾਗ ਕਰ ਦਿੱਤਾ ਗਿਆ। ਬਾਅਦ ਵਿਚ ਨੌਵੇਂ ਦਹਾਕੇ ਵਿਚ ਇਸ ਦਾ ਨਾਮ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਰੱਖ ਦਿੱਤਾ ਗਿਆ। ਫਿਰ ਪੰਜਾਬੀ ਭਾਸ਼ਾ ਵਿਗਿਆਨ ਅਤੇ ਕੋਸ਼ਕਾਰੀ ਦੀ ਖੋਜ ਨੂੰ ਨਵੀਂਆਂ ਲੀਹਾਂ 'ਤੇ ਪਾਉਣ ਲਈ ਸਾਲ 2006 ਵਿਚ ਭਾਸ਼ਾ ਵਿਗਿਆਨ ਅਤੇ ਪੰਜਾਬੀ ਭਾਸ਼ਾ ਵਿਭਾਗ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਨੂੰ ਮਿਲਾ ਕੇ ਮੌਜੂਦਾ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦਾ ਗਠਨ ਕੀਤਾ ਗਿਆ। ਮੌਜੂਦਾ ਸਮੇਂ ਵਿਭਾਗ ਵਿਚ ਇਕ ਐਸੋਸੀਏਟ ਪ੍ਰੋਫ਼ੈਸਰ ਅਤੇ ਚਾਰ ਅਸਿਸਟੈਂਟ ਪ੍ਰੋਫ਼ੈਸਰ (ਲੈਕਚਰ ਬੇਸਡ ਗੈਸਟ ਫ਼ੈਕਲਟੀ) ਕਾਰਜਸ਼ੀਲ ਹਨ।
ਪੰਜਾਬੀ ਭਾਸ਼ਾ ਦੇ ਵਿਕਾਸ ਦੀ ਦਿਸ਼ਾ ਵਿਚ ਕੰਮ ਕਰਦਿਆਂ ਪੰਜਾਬੀ ਭਾਸ਼ਾ ਦੇ ਦੂਸਰੀ/ਵਿਦੇਸ਼ੀ ਭਾਸ਼ਾ ਦੇ ਅਲਪਕਾਲੀ ਕੋਰਸ ਉਤਸ਼ਾਹਿਤ ਕੀਤੇ ਜਾਂਦੇ ਹਨ। ਇਹ ਟੀਚਾ ਹਾਸਲ ਕਰਨ ਦੇ ਲਈ ਲੋੜੀਂਦੀ ਅਧਿਆਪਨ/ਸਿੱਖਿਆ ਸਮੱਗਰੀ ਵਿਕਸਤ ਕੀਤੀ ਜਾਂਦੀ ਹੈ। ਵਿਭਾਗ ਨੂੰ ਅੱਠ ਕੋਸ਼ਾਂ ਦਾ ਨਿਰਮਾਣ ਕਰਨ ਦਾ ਵਿਸ਼ੇਸ਼ ਮਾਣ ਹਾਸਲ ਹੈ। ਇਸ ਤੋਂ ਇਲਾਵਾ ਵਿਭਾਗ ਨੇ ਵਿਭਾਗੀ ਖੋਜ ਰਸਾਲਾ ‘ਭਾਖਾ ਸੰਜਮ’ ਅਤੇ ਭਾਸ਼ਾ ਵਿਗਿਆਨ ਦੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਕਈ ਵਿਅਕਤੀਗਤ ਅਤੇ ਵਿਭਾਗੀ ਪ੍ਰੋਜੈਕਟ ਵੀ ਚੱਲ ਰਹੇ ਹਨ। ਵਿਭਾਗ ਦੀ ਵਿਦਿਅਕ ਸਮਰੱਥਾ ਦੀ ਰਾਸ਼ਟਰੀ ਪੱਧਰ 'ਤੇ ਛਾਪ ਹੈ। ਇਸ ਦੇ ਹੁੰਗਾਰੇ ਵਿਚ ਸੀ.ਆਈ.ਆਈ.ਐੱਲ., ਟੀ.ਡੀ.ਆਈ.ਐੱਲ. ਆਦਿ ਜਿਹੀਆਂ ਵਿੱਤ ਮੁਹੱਈਆ ਕਰਨ ਵਾਲੀਆਂ ਸਰਕਾਰੀ ਸੰਸਥਾਵਾਂ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕਾਰਜਸ਼ੀਲ ਸੰਸਥਾਵਾਂ ਵਲੋਂ ਵਿਭਾਗ ਨੂੰ ਪ੍ਰੋਜੈਕਟ ਦਿੱਤੇ ਗਏ ਹਨ। ਆਪਣੇ ਅਰੰਭ ਤੋਂ ਹੀ ਵਿਭਾਗ ਪੋਸਟ-ਗ੍ਰੈਜੂਏਟ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਅਤੇ ਐੱਮ.ਫਿਲ. ਤੇ ਪੀਐੱਚ.ਡੀ. ਦੀਆਂ ਡਿਗਰੀਆਂ ਲਈ ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕਰਨ ਲਈ ਵਚਨਬੱਧ ਹੈ, ਐੱਮ.ਫਿਲ. ਅਤੇ ਪੀਐੱਚ.ਡੀ. ਪੱਧਰ ਦਾ ਦਾਖਲਾ ਪ੍ਰਵੇਸ਼ ਪ੍ਰੀਖਿਆ ਰਾਹੀਂ ਕੀਤਾ ਜਾਂਦਾ ਹੈ। ਇਸ ਵਿਭਾਗ ਦੇ ਜ਼ਿਆਦਾਤਰ ਵਿਦਿਆਰਥੀਆਂ ਨੇ ਅਧਿਆਪਨ ਨੂੰ ਪੇਸ਼ੇ ਵਜੋਂ ਅਪਣਾਇਆ ਹੈ। ਉਹਨਾਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਉਚੇਰੇ ਅਧਿਐਨ, ਖੋਜ ਸਬੰਧੀ ਨੌਕਰੀਆਂ ਦਾ ਰਾਹ ਅਖਤਿਆਰ ਕੀਤਾ ਹੈ ਅਤੇ ਕੁਝ ਨੇ ਆਪਣੇ ਕਾਰੋਬਾਰ ਅਰੰਭ ਕਰ ਲਏ ਹਨ।
Department History
The Department of Linguistics was established in 1968. Later in the year 1971, It was named as Department of Anthropological Linguistics and later renamed as Department of Anthropological Linguisitcs and Punjabi Language in early nineties. In the year 2006, Department of Punjabi Lexicography was merged into Anthropological Linguistics and Punjabi Language Department and a new department, i.e. The Department of Linguistics and Punjabi Lexicography came into existence. The Department conducts M.A., M.Phil. and Ph.D. programmes where students are trained in modern Linguistic analysis as well as in structural semiotics and folkhere studies. Besides M.A., M.Phil. and Ph.D. Programmes, the Department conducts Crash and Diploma courses in 'Teaching of Punjabi as a Second/foreign Language'. These courses are especially useful for western and national students and are based on the extensive classroom experience of teaching the Punjabi Language to learners from differenct nationalities. Earlier, the U.G.C. instituted the Faculty Improvement Programme in the Department and under this scheme a large number of college teachers completed their M.Phil. and Ph.D. degrees. Most of the research dissertations are devoted to descriptions of the Department in this field has been the documentation of the linguistic varieties of the Punjab. The Department journal titled 'Pakha Sanjam' has been published encourage writings and research papers in linguistics. The Departmnet has already published 08 dictionaries and completed 02 major HRD projects in the stages on Punjabi Language & Linguisitcs successfully.
The National Accreditation and Assessment Council team in the year 2001 had commented on the dictionary programmes of the department. "The Dictionary Programme of the Department of Punjabi Lexicography is certainly commendable". It particularly goes to the credit of all Punjabi Language departments of the university that the NAAC 2008 team had especially pointed out that the Punjabi University, Patiala is the only language university which has not deviated from its original goal. The Department has signed MOUs with several foreign institutions for conducting language and culture immersion programmes. These programmes have been a great success. The Department has contributed to Punjabi Language technology in collaboraton with several other agencies.
ਕਾਰਜਕ੍ਰਮ
- ਪੀਐਚ.ਡੀ
- ਐੱਮ.ਏ.
- ਦੂਜੀ/ਵਿਦੇਸ਼ੀ ਭਾਸ਼ਾ ਵਜੋਂ ਪੰਜਾਬੀ ਵਿਚ ਡਿਪਲੋਮਾ
- ਦੂਜੀ/ਵਿਦੇਸ਼ੀ ਭਾਸ਼ਾ ਵਜੋਂ ਪੰਜਾਬੀ ਵਿਚ ਕਰੈਸ਼ ਕੋਰਸ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. Harvinder Pal Kaur
0175-5136240
head_linglex@pbi.ac.in
9417691195
Information authenticated by
Dr. Harvinder Pal Kaur
Webpage managed by
University Computer Centre
Departmental website liaison officer
Dr. C.P. Kamboj
Last Updated on:
21-03-2024