ਪੰਜਾਬੀ ਯੂਨੀਵਰਸਿਟੀ ਦੇ ਵਿਭਾਗਾਂ ਵਿਚ ਸਰੀਰਕ ਸਿੱਖਿਆ ਦਾ ਵਿਭਾਗ ਪ੍ਰਮੁੱਖ ਵਿਭਾਗਾਂ ਵਿਚੋਂ ਇੱਕ ਹੈ। ਸਰੀਰਕ ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ 2005 ਵਿਚ ਇਕ ਸੁਤੰਤਰ ਵਿਭਾਗ ਵਜੋਂ ਸਥਾਪਤ ਕੀਤਾ ਗਿਆ ਸੀ ਤਾਂ ਕਿ ਵਧੀਆ ਸਰੀਰਕ ਸਿੱਖਿਆ ਦੇ ਅਧਿਆਪਕਾਂ ਦਾ ਵਿਕਾਸ ਕੀਤਾ ਜਾ ਸਕੇ ਅਤੇ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਖੋਜ ਕਾਰਜ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਵਿਭਾਗ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਦੂਸਰੇ ਫੈਕਲਟੀ ਮੈਂਬਰਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਤੰਦਰੁਸਤੀ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਮਾਨਯੋਗ ਵਾਈਸ ਚਾਂਸਲਰ ਡਾ. ਬੀ. ਐਸ. ਘੁੰਮਣ ਨੇ 5 ਅਕਤੂਬਰ, 2017 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਰੀਰਕ ਸਿੱਖਿਆ ਵਿਭਾਗ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਇਸ ਇਮਾਰਤ ਦਾ ਸਥਾਨ ਯੂਨੀਵਰਸਿਟੀ ਦੇ ਦਿਲ ਦੇ ਵਿਚਕਾਰ ਹੈ। ਮੌਜੂਦਾ ਸਮੇਂ, ਡਾ. ਨਿਸ਼ਾਨ ਸਿੰਘ ਦਿਓਲ ਵਿਭਾਗ ਦੇ ਮੁਖੀ ਹਨ। ਵਿਭਾਗ ਨੇ ਮਾਸਟਰ ਆਫ਼ ਫਿਜ਼ੀਕਲ ਐਜੂਕੇਸ਼ਨ (2 ਸਾਲਾਂ ਕੋਰਸ ਪੂਰਾ ਸਮਾਂ), ਐਮ.ਫਿਲ (18 ਮਹੀਨਿਆਂ ਦਾ ਪੂਰਾ ਸਮਾਂ), ਫਿਜ਼ੀਕਲ ਐਜੂਕੇਸ਼ਨ ਵਿਚ ਪੀ. ਐੱਚ. ਡੀ. (ਫੁਲ ਟਾਈਮ), ਯੋਗਾ ਵਿਚ ਪੀ.ਜੀ. ਡਿਪਲੋਮਾ (1 ਸਾਲ ਪੂਰਾ ਸਮਾਂ) ਅਤੇ ਯੋਗ ਵਿਚ ਸਰਟੀਫਿਕੇਟ ਕੋਰਸ (3 ਮਹੀਨੇ ਪੂਰਾ ਸਮਾਂ) ਚਲ ਰਿਹਾ ਹੈ। ਖੋਜ ਅਤੇ ਇਸ ਦੇ ਫਲਾਂ ਦੇ ਪ੍ਰਸਾਰ ਨੂੰ ਉਤਸ਼ਾਹਤ ਕਰਨ ਲਈ ਵਿਭਾਗ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰ, ਕਾਨਫਰੰਸਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਹੈ।