ਰਾਜਨੀਤੀ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 1972 ਵਿੱਚ ਐਮ.ਏ. ਭਾਗ ਪਹਿਲਾ ਅਤੇ ਦੂਜਾ ਨੂੰ ਰਾਜਨੀਤੀ ਵਿਗਿਆਨ ਵਿਸ਼ਾ ਪੜਾਉਣ ਲਈ ਸਥਾਪਤ ਕੀਤਾ ਗਿਆ। 1976 ਵਿੱਚ ਐਮ.ਫਿਲ ਰੈਗੂਲਰ ਕੋਰਸ ਵਜੋਂ ਸ਼ੁਰੂ ਕੀਤਾ ਗਿਆ ਜੋ ਕਿ 1993 ਤੱਕ ਜਾਰੀ ਰਿਹਾ। ਵਿਦਿਅਕ ਸੈਸ਼ਨ 20002001 ਤੋਂ ਇਸਦੀ ਮੁੜ ਸ਼ੁਰੂਆਤ ਕੀਤੀ ਗਈ। ਵਿਭਾਗ ਵਿੱਚ ਨਾ ਸਿਰਫ ਟੀਚਿੰਗ ਗਤੀਵਿਧੀਆਂ ਸਗੋਂ ਖੋਜ ਕਾਰਜਾਂ ਦੀ ਵੀ ਸ਼ਮੂਲੀਅਤ ਕੀਤੀ ਗਈ ਹੈ। ਵਿਭਾਗ ਦੇ ਅਧਿਆਪਕਾਂ ਵਿੱਚੋਂ ਪ੍ਰੋਫੈਸਰ ਦਲੀਪ ਸਿੰਘ, ਸਾਬਕਾ ਮੁਖੀ ਨੂੰ ਤਿੰਨ ਸਾਲ ਦੇ ਸਮੇਂ ਲਈ ਯੂ.ਜੀ.ਸੀ. ਪ੍ਰੋਜੈਕਟ ਬਤੌਰ ਪ੍ਰੋਫੈਸਰ ਅਮੀਰੇਟਸ ਦਿੱਤਾ ਗਿਆ। ਪ੍ਰੋ. ਕੇਹਰ ਸਿੰਘ ਨੂੰ 1999 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਆਰ.ਐਨ. ਪਾਲ ਨੂੰ ਪ੍ਰੋਵਾਈਸ ਚਾਂਸਲਰ, ਪੰਜਾਬੀ ਯੂਨੀਵਰਿਸਟੀ, ਪਟਿਆਲਾ ਨਿਯੁਕਤ ਕੀਤਾ ਗਿਆ।