Establishment of the Department(1998)
When the Punjabi University introduced religion as a subject of academic study at undergraduate and postgraduate levels, Sikhism naturally found a prominent place in the scheme. An intensive exercise in this direction revealed the lack of standard reference books on Sikhism. A decision was taken to prepare an Encyclopaedia in Punjabi as a part of the Punjabi development programme. However, Professor Harbans Singh who offered to undertake work on the project as Editor-in-Chief suggested to first have the English version for the benefit of wider readership in India and abroad. His proposal found favour with the University authorities and work was started in right earnest. It took more than two decades to complete this gigantic task. The Encyclopaedia is a tribute to the dedication and assiduous hard work put in with a missionary zeal by Professor Harbans Singh and his inspired team. The complete set of this Encyclopaedia was released by the Hon'ble Prime Minister of India, Shri Atal Bihari Vajpayee on 5 March 1999 at New Delhi in a special function.
The Punjabi University Syndicate in its meeting dated 26-06-1998 appropriately decided to turn the setup behind the project into a full-fledged Department so that the Encyclopaedia is made available in Punjabi and constant revision and updating becomes a continuing process. The Department has been named after Professor Harbans Singh -- a befitting honour to an academic.
ਵਿਭਾਗ ਦੀ ਸਥਾਪਨਾ (1998)
ਪੰਜਾਬੀ ਯੂਨੀਵਰਸਿਟੀ ਨੇ ਜਦੋਂ ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਪੱਧਰ ਤੇ ਧਰਮ ਅਧਿਐਨ ਦੇ ਵਿਸ਼ੇ ਨੂੰ ਅਕਾਦਮਿਕ ਤੌਰ ਤੇ ਸ਼ੁਰੂ ਕੀਤਾ ਤਾਂ ਸਿੱਖ ਧਰਮ ਨੂੰ ਇਸ ਯੋਜਨਾ ਵਿਚ ਨਿਰਸੰਦੇਹ ਇਕ ਵਿਸ਼ੇਸ਼ ਸਥਾਨ ਪ੍ਰਾਪਤ ਹੋਇਆ। ਇਸ ਦਿਸ਼ਾ ਵੱਲ ਜਦੋਂ ਡੂੰਘੀ ਖੋਜ ਕੀਤੀ ਗਈ ਤਾਂ ਇਹ ਮਹਿਸੂਸ ਕੀਤਾ ਗਿਆ ਕਿ ਸਿੱਖ ਧਰਮ ਵਿਚ ਉੱਚ ਕੋਟੀ ਦੀਆਂ ਅਕਾਦਮਿਕ ਹਵਾਲਾ ਪੁਸਤਕਾਂ ਦੀ ਘਾਟ ਹੈ। ਉਸ ਸਮੇਂ ਪੰਜਾਬੀ ਵਿਕਾਸ ਪ੍ਰੋਗਰਾਮ ਦੇ ਹਿੱਸੇ ਵਜੋਂ ਇਹ ਫ਼ੈਸਲਾ ਲਿਆ ਗਿਆ ਕਿ ਪੰਜਾਬੀ ਵਿਚ ਇਕ ਵਿਸ਼ਵਕੋਸ਼ ਤਿਆਰ ਕੀਤਾ ਜਾਵੇ। ਪ੍ਰੋਫ਼ੈਸਰ ਹਰਬੰਸ ਸਿੰਘ, ਜਿਨ੍ਹਾਂ ਨੂੰ ਮੁੱਖ ਸੰਪਾਦਕ ਵਜੋਂ ਇਹ ਪ੍ਰੋਜੈਕਟ ਸੌਂਪਿਆ ਗਿਆ ਸੀ, ਨੇ ਇਹ ਤਜ਼ਵੀਜ਼ ਦਿੱਤੀ ਕਿ ਵਿਸ਼ਵਕੋਸ਼ ਪਹਿਲਾਂ ਅੰਗਰੇਜ਼ੀ ਵਿਚ ਹੋਣਾ ਚਾਹੀਦਾ ਹੈ ਕਿਉਂ ਜੋ ਇਹ ਭਾਰਤ ਅਤੇ ਵਿਦੇਸ਼ਾਂ ਦੇ ਪਾਠਕਾਂ ਲਈ ਬਹੁਤ ਲਾਹੇਵੰਦ ਹੋਵੇਗਾ। ਪ੍ਰੋਫ਼ੈਸਰ ਸਾਹਿਬ ਦੀ ਇਸ ਤਜ਼ਵੀਜ਼ ਨੂੰ ਯੂਨੀਵਰਸਿਟੀ ਪ੍ਰਬੰਧਕਾਂ ਦੁਆਰਾ ਪ੍ਰਵਾਨ ਕਰ ਲਿਆ ਗਿਆ। ਇਹ ਕੰਮ ਉਦੋਂ ਹੀ ਬੜੀ ਸੰਜੀਦਗੀ ਨਾਲ ਸ਼ੁਰੂ ਹੋ ਗਿਆ। ਇਸ ਵਿਸ਼ਾਲ ਕੰਮ ਨੂੰ ਪੂਰਾ ਕਰਨ ਲਈ ਦੋ ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਲੱਗਾ। ਇਹ ਵਿਸ਼ਵਕੋਸ਼ ਪ੍ਰੋਫ਼ੈਸਰ ਹਰਬੰਸ ਸਿੰਘ ਅਤੇ ਉਹਨਾਂ ਦੁਆਰਾ ਪ੍ਰੇਰਿਤ ਸਹਿਯੋਗੀਆਂ ਦੀ ਅਣਥੱਕ ਮਿਹਨਤ ਅਤੇ ਨਿਰੰਤਰ ਉੱਦਮ ਦਾ ਨਤੀਜਾ ਹੈ। ਇਸ ਅੰਗਰੇਜ਼ੀ ਵਿਸ਼ਵਕੋਸ਼ ਦੀਆਂ ਸਾਰੀਆਂ ਜਿਲਦਾਂ ਦਾ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ, ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਹੱਥੀਂ 05 ਮਾਰਚ, 1999 ਨੂੰ ਦਿੱਲੀ ਵਿਖੇ ਇਕ ਵਿਸ਼ੇਸ਼ ਮੌਕੇ ਵਿਮੋਚਨ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਦੀ ਮਿਤੀ 2661998 ਨੂੰ ਹੋਈ ਇਕੱਤਰਤਾ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਇਸ ਵਿਸ਼ਵਕੋਸ਼ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਹੋਇਆਂ ਇਸਨੂੰ ਇਕ ਵੱਖਰੇ ਸੁਤੰਤਰ ਵਿਭਾਗ ਵਿਚ ਤਬਦੀਲ ਕਰ ਦਿੱਤਾ ਜਾਵੇ ਤਾਂ ਜੋ ਇਸ ਵਿਸ਼ਵਕੋਸ਼ ਨੂੰ ਪੰਜਾਬੀ ਵਿਚ ਵੀ ਤਿਆਰ ਕੀਤਾ ਜਾ ਸਕੇ ਅਤੇ ਇਸਦੀ ਸੁਧਾਈ ਅਤੇ ਨਵੀਨੀਕਰਣ ਦਾ ਕੰਮ ਲਗਾਤਾਰ ਚੱਲਦਾ ਰਹੇ। ਵਿਭਾਗ ਦਾ ਨਾਂ ਪ੍ਰੋਫ਼ੈਸਰ ਹਰਬੰਸ ਸਿੰਘ ਦੇ ਨਾਂ ਤੇ 'ਪ੍ਰੋਫ਼ੈਸਰ ਹਰਬੰਸ ਸਿੰਘ ਸਿੱਖ ਵਿਸ਼ਵਕੋਸ਼ ਵਿਭਾਗ' ਰੱਖ ਕੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।
Thrust Area
- The Encyclopaedia is a 4-volume publication, each volume running to about 600 printed pages. It includes a total of about 3500 entries on different subject titles relating to Sikh life and letters, history and philosophy, customs and rituals social and religious movements, art and architecture, locales shrines. Although it is not an easy task to restate and repack the entire range of information and knowledge of a people yet an attempt has been made here precisely to define the doctrine and terms of Sikhism in a direct, terse and tight writing. It should be of immense use and help in providing background and facts necessary for the comprehensions of Sikh thought and symbolism.
- For this Purpose the Department of Encyclopaedia of Sikhism helps in providing authoritative information to the Scholars regarding every Sphere of Sikhism and Social Sciences.
ਖੋਜ ਦਾ ਖੇਤਰ
ਸਿੱਖ ਧਰਮ ਵਿਸ਼ਵਕੋਸ਼ ਵਿਭਾਗ ਇਕ ਖੋਜ ਵਿਭਾਗ ਹੈ। ਇਹ ਵਿਭਾਗ ਵਿਦਵਾਨਾਂ ਨੂੰ ਸਿੱਖ ਧਰਮ ਦੇ ਹਰ ਖੇਤਰ ਜਿਵੇ ਸਿੱਖ ਇਤਿਹਾਸ, ਸਿੱਖ ਦਰਸ਼ਨ ਸ਼ਾਸਤਰ, ਸਿੱਖ ਸਮਾਜ ਵਿਗਿਆਨ, ਮਨੋਵਿਗਿਆਨ, ਸਿੱਖ ਸਾਹਿਤ, ਸਿੱਖ ਕਲਾ, ਸਿੱਖ ਗੁਰਦੁਆਰੇ, ਸਿੱਖ ਕਦਰਾਂ-ਕੀਮਤਾਂ, ਸਿੱਖ ਰੁਹ ਰੀਤਾਂ, ਧਰਮ ਸ਼ਾਸਤਰ, ਰੀਤਿ-ਰਿਵਾਜ, ਸੰਪਰਦਾਵਾਂ ਆਦਿ ਬਾਰੇ ਪ੍ਰਮਾਣਿਕ ਤੌਰ 'ਤੇ ਜਾਣਕਾਰੀ ਦੇਣ ਦਾ ਯਤਨ ਕਰਦਾ ਹੈ।
MAJOR PROJECTS COMPLETED
- Encyclopaedia of Sikhism, English Version, 4 Volumes.
- Keeping in mind the demand of the students and scholars the world over, it was decided to put the Encyclopaedia on Website. Since the original press-copy of the Encyclopaedia was made on manual typewriters, the entire text of more than two thousand pages had to be composed again and proof-read. It launched on website and released on 24 September, 2007 by the Hon'ble Chancellor of the University.
- The Department brings out a Concise Version of Encyclopaedia of Sikhism by summing up the information in 2013.
- As the Department of Encyclopaedia of Sikhism came into being in 1998, the Department resolved to take up another project of Punjabi adaptation. The preparation of a Punjabi version was not a simple translation but a free adaptation keeping in mind the requirements of the Punjabi readers which is being prepared under the guidance of Dr. Jodh Singh, Editor-in-Chief. The First and Second Volumes of Encyclopaedia of Sikhism (Punjabi Version) published in 2008 and 2013.
- Third Volume of Encyclopaedia of Sikhism (Punjabi version) Published in 2019 under the guidance of Dr. Jodh Singh. Editor-in-Chief.
ਮੇਜਰ ਪ੍ਰੋਜੈਕਟਸ ਜੋ ਪੂਰੇ ਕੀਤੇ ਗਏ
- ਸਿੱਖ ਵਿਸ਼ਵਕੋਸ਼ (ਅੰਗਰੇਜ਼ੀ ਵਿਚ) 4 ਜਿਲਦਾਂ
- ਵਿਸ਼ਵ ਭਰ ਦੇ ਵਿਦਿਆਰਥੀਆਂ ਅਤੇ ਵਿਦਵਾਨਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਾਗ ਨੇ ਇਸ ਵਿਸ਼ਵਕੋਸ਼ ਨੂੰ ਵੈਬਸਾਈਟ ਦੇ ਪਾਉਣ ਦਾ ਨਿਰਣਾ ਲਿਆ। ਜਦੋਂ ਕਿ ਇਸ ਵਿਸ਼ਵਕੋਸ਼ ਦੀ ਮੁਢਲੀ ਕਾਪੀ ਮੈਨੁੳਲ ਟਾਈਪਰਾਈਟਰ ਤੇ ਟਾਈਪ ਕੀਤੀ ਗਈ ਸੀ ਅਤੇ ਇਸ ਕੰਮ ਲਈ ਇਸਨੂੰ ਮੁੜ ਕੰਪਿਊਟਰ ਤੇ 2000 ਪੰਨੇ ਤਕ ਟਾਈਪ ਕਰਵਾ ਕੇ ਮੁੜ ਪਰੂਫ਼ ਰੀਡਿੰਗ ਕੀਤੀ ਗਈ। ਇਸਨੂੰ 24 ਸਤੰਬਰ 2007 ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੁਲਪਤੀ ਦੁਆਰਾ ਵਿਮੋਚਨ ਕਰ ਵੈਬਸਾਈਟ ਤੇ ਪਾ ਦਿੱਤਾ ਗਿਆ ਅਤੇ ਸੀ.ਡੀ. ਤਿਆਰ ਕੀਤੀ ਗਈ।
- ਵਿਭਾਗ ਵੱਲੋਂ ਇਸ ਵਿਸ਼ਵਕੋਸ਼ (ਅੰਗਰੇਜ਼ੀ) ਦਾ ਸੰਖਿਪਤ ਰੂਪ ਤਿਆਰ ਕਰ 2013 ਵਿਚ ਪ੍ਰਕਾਸ਼ਿਤ ਕੀਤਾ ਗਿਆ।
- ਵਰਤਮਾਨ ਸਮੇਂ ਵਿਭਾਗ ਪੰਜਾਬੀ ਪਾਠਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਵਿਸ਼ਵਕੋਸ਼ ਦਾ ਪੰਜਾਬੀ ਵਿਚ ਰੂਪਾਂਤਰਣ ਤਿਆਰ ਕਰਨ ਦਾ ਕੰਮ ਕਰ ਰਿਹਾ ਹੈ। ਇਸ ਸੰਬੰਧ ਵਿਚ ਸਿੱਖ ਵਿਸ਼ਵਕੋਸ਼ ਦੇ ਅੰਗਰੇਜ਼ੀ ਤੋਂ ਪੰਜਾਬੀ ਦੇ ਰੂਪਾਂਤਰਣ ਦੀ ਪਹਿਲੀ ਸੈਂਚੀ (ੳ ਤੋਂ ਸ਼) 2008 ਵਿਚ ਅਤੇ ਦੂਜੀ ਸੈਂਚੀ (ਹ ਤੋਂ ਛ) 2013 ਵਿਚ ਮੁੱਖ ਸੰਪਾਦਕ, ਡਾ. ਜੋਧ ਸਿੰਘ ਦੀ ਅਗਵਾਈ ਅਧੀਨ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
- ਸਿੱਖ ਵਿਸ਼ਵਕੋਸ਼ ਦੇ ਅੰਗਰੇਜੀ ਤੋਂ ਪੰਜਾਬੀ ਦੇ ਰੂਪਰਤਰਣ ਦੀ ਤੀਜੀ ਸੈਂਚੀ (ਜ ਤੋਂ ਪ) 2019 ਵਿਚ ਮੁੱਖ ਸੰਪਾਦਕ,ਡਾ. ਜੋਧ ਸਿੰਘ ਦੀ ਅਗਵਾਈ ਅਧੀਨ ਪ੍ਰਕਾਸ਼ਿਤ ਕੀਤੀ ਗਈ ਹੈ।
Major Projects In Hand
- Encyclopaedia of Sikhism, Punjabi Version, Vol. 4 is being Prepared under Dr. Paramvir Singh, Editor-in-Chief. and it is under publication Process.
- Work on the revision and updating of the Encyclopaedia is also in hand.
ਹੱਥਲੇ ਮੈਜਰ ਪ੍ਰੋਜੈਕਟਸ
- ਸਿੱਖ ਵਿਸ਼ਵਕੋਸ਼ ਦੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਰੂਪਾਂਤਰਣ ਦੀ ਸੈਂਚੀ ਚੌਥੀ (ਫ਼ ਤੋਂ ਵ) ਡਾ. ਪਰਮਵੀਰ ਸਿੰਘ, ਮੁਖ-ਸੰਪਾਦਕ ਦੀ ਅਗਵਾਈ ਅਧੀਨ ਛਪਾਈ ਅਧੀਨ ਹੈ।
- ਸਿੱਖ ਵਿਸ਼ਵਕੋਸ਼ ਦੀ ਸੁਧਾਈ ਅਤੇ ਨਵੀਨੀਕਰਣ ਦਾ ਕੰਮ ਵੀ ਵਿਭਾਗ ਦੁਆਰਾ ਕੀਤਾ ਜਾਣਾ ਹੈ।
Seminars
- After the establishment of the department of Encyclopaedia in 1998 the Department had organized many National and International Seminars/Conferences in which many scholars from abroad such as England,Canada,Bangladesh,Turkey,USA,Yougoslovia,Srilanka,Australa
& Germany etc participated in it.
- International Seminars (1998-2014) = 10
- National Seminars (1998-2022) =11
ਸੈਮੀਨਾਰ
1998 ਵਿਚ ਵਿਭਾਗ ਦੀ ਸਥਾਪਨਾ ਹੋਣ ਤੋਂ ਬਾਅਦ ਵਿਭਾਗ ਨੇ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸੈਮੀਨਾਰਾਂ ਦਾ ਆਯੋਜਨ ਕੀਤਾ ਜਿਸ ਵਿਚ ਵਿਦੇਸ਼ਾਂ ਜਿਵੇਂ ਇੰਗਲੈਂਡ, ਕੈਨੇਡਾ, ਅਮਰੀਕਾ, ਬੰਗਲਾਦੇਸ਼, ਤੁਰਕੀ, ਯੂਗੋਸਲਾਵੀਆ, ਸ੍ਰੀਲੰਕਾ, ਆਸਟੇ੍ਰਲੀਆ ਅਤੇ ਜਰਮਨੀ ਆਦਿ ਤੋਂ ਵਿਦਵਾਨਾਂ ਨੇ ਹਿੱਸਾ ਲਿਆ।
- 1998 ਵਿਚ ਵਿਭਾਗ ਦੀ ਸਥਾਪਨਾ ਹੋਣ ਤੋਂ ਬਾਅਦ ਵਿਭਾਗ ਨੇ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਸੈਮੀਨਾਰਾਂ ਦਾ ਆਯੋਜਨ ਕੀਤਾ ਜਿਸ ਵਿਚ ਵਿਦੇਸ਼ਾਂ ਜਿਵੇਂ ਇੰਗਲੈਂਡ, ਕੈਨੇਡਾ, ਅਮਰੀਕਾ, ਬੰਗਲਾਦੇਸ਼, ਤੁਰਕੀ, ਯੂਗੋਸਲਾਵੀਆ, ਸ੍ਰੀਲੰਕਾ, ਆਸਟੇ੍ਰਲੀਆ ਅਤੇ ਜਰਮਨੀ ਆਦਿ ਤੋਂ ਵਿਦਵਾਨਾਂ ਨੇ ਹਿੱਸਾ ਲਿਆ।
- ਅੰਤਰਰਾਸ਼ਟਰੀ ਸੈਮੀਨਾਰ (1998-2014)= 10
- ਰਾਸ਼ਟਰੀ ਸੈਮੀਨਾਰ (1998-2022)= 11
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Special Features
- The Department also organized two Memorial Lectures every year. These lectures are delivered by Scholars of eminence in their respective fields.
ਵਿਸ਼ੇਸ਼ ਫੀਚਰ
- ਵਿਭਾਗ ਵੱਲੋਂ ਦੋ ਮੈਮੋਰੀਅਲ ਲੈਕਚਰ ਹਰ ਸਾਲ ਕੀਤੇ ਜਾਂਦੇ ਹਨ ਜਿਸ ਵਿਚ ਉੱਘੇ ਵਿਦਵਾਨਾਂ ਤੋਂ ਲੈਕਚਰ ਕਰਵਾਏ ਜਾਂਦੇ ਹਨ।
Memorial Lectures
- Sardarni Kailash Kaur Memorial Lecture (instituted in 1999-2023)= 21
- Col. Harpartap Singh Dhillon Memorial Lecture (instituted in 2002-2023)= 17
- Special Lectures (2023)= 03
ਮੈਮੋਰੀਅਲ ਲੈਕਚਰ
- ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ (1999-2023)= 21
- ਕਰਨਲ ਹਰਪ੍ਰਤਾਪ ਸਿੰਘ ਢਿੱਲੋਂ ਮੈਮੋਰੀਅਲ ਲੈਕਚਰ (2002-2023) = 17
- ਸਪੈਸ਼ਲ ਲੈਕਚਰਸ (2023)=03
Dr. JASPREET KAUR SANDHU
0175-5136227
9855588988
Information authenticated by
Dr. JASPREET KAUR SANDHU
Webpage managed by
University Computer Centre
Departmental website liaison officer
--
Last Updated on:
17-07-2024