ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਿਲਵਰ ਜੁਬਲੀ ਦੇ ਸਮੇਂ ਦੌਰਾਨ ਸਾਲ 1987 ਵਿੱਚ ਮਨੋਵਿਗਿਆਨ ਵਿਭਾਗ ਸਥਾਪਤ ਕੀਤਾ ਗਿਆ। ਇਸ ਦੀ ਫੈਕਲਟੀ ਦੇ ਮੈਂਬਰ ਮਨੋਵਿਗਿਆਨ ਦੇ ਵੱਖ ਵੱਖ ਵਿਸ਼ਿਆਂ ਵਿੱਚ ਮਾਹਰ ਹਨ।ਇਹ ਵਿਭਾਗ ਵਿਦਿਆਰਥੀਆਂ ਨੂੰ ਐਮ ਏ (ਸਾਈਕਾਲੋਜੀ), ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕਾਊਂਸਲਿੰਗ ਸਾਈਕਾਲੋਜੀ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਚਾਈਲਡ ਡਿਵੈਲਪਮੈਂਟ ਅਤੇ ਕਾਊਂਸਲਿੰਗ ਕੋਰਸ ਕਰਵਾਉਂਦਾ ਹੈ। ਇਸ ਤੋਂ ਇਲਾਵਾ 70 ਤੋਂ ਵੱਧ ਵਿਦਿਆਰਥੀ ਪੀਐਚ ਡੀ ਕਰ ਰਹੇ ਹਨ। ਮਨੋਵਿਗਿਆਨਕ ਵਿਭਾਗ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਲਈ ਮਨੋਵਿਗਿਆਨਕ ਟੈਸਟ ਅਤੇ ਯੰਤਰ ਹਨ ਜੋ ਉਹਨਾਂ ਨੂੰ ਰਿਸਰਚ ਕਰਨ ਵਿੱਚ ਵੀ ਸਹਾਈ ਹੁੰਦੇ ਹਨ। ਮੁਢਲੇ ਮਨੋਵਿਗਿਆਨ ਨਾਲ ਸਬੰਧਤ ਹਰ ਖੇਤਰ ਨੂੰ ਕਵਰ ਕਰਕੇ ਵਿਦਿਆਰਥੀਆਂ ਨੂੰ ਡੂੰਘਾ ਗਿਆਨ ਦਿੱਤਾ ਜਾਂਦਾ ਹੈ। ਰਿਸਰਚ ਅਤੇ ਮਨੋਵਿਗਿਆਨਕ ਸਿਖਲਾਈ ਵਿੱਚ ਕੰਪਿਊਟਰ ਦੀ ਵਰਤੋਂ ਦੀ ਸਿਖਲਾਈ ਦੇ ਨਾਲ ਹੀ ਵਿਦਿਆਰਥੀਆਂ ਨੂੰ ਸੁਣਨ-ਦੇਖਣ ਤਕਨੀਕ ਰਾਹੀਂ ਵੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਵਿੱਚ ਮਨੋਵਿਗਿਆਨਕ ਵਿਸ਼ੇ ਤੇ ਜੋਰ ਦੇਣ ਦੇ ਨਾਲ ਕਾਊਂਸਲਿੰਗ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਵਿਭਾਗ ਵਿਖੇ ਵਿਦਿਆਰਥੀਆਂ ਲਈ ਤਿੰਨ ਪ੍ਰਯੋਗਸ਼ਾਲਾ (ਬਾਇੳਫੀਡਬੈਕ ਪ੍ਰਯੋਗਸ਼ਾਲਾ, ਸਾਈਕੋਮੀਟ੍ਰਿਕ ਪ੍ਰਯੋਗਸ਼ਾਲਾ ਅਤੇ ਪ੍ਰਯੌਗਿਕ ਪ੍ਰਯੋਗਸ਼ਾਲਾ), ਕੰਟਰੀਬਿਊਟਰੀ ਲਾਇਬ੍ਰੇਰੀ ਅਤੇ ਨੋਡਲ ਕੰਪਿਊਟਰ ਲੈਬ ਹੈ।