About Department
ਪੰਜਾਬੀ ਯੂਨੀਵਰਸਿਟੀ, ਪਟਿਆਲਾ, ਉੱਤਰੀ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਵਿੱਚੋਂ ਪ੍ਰਮੁੱਖ ਹੈ। ਇਸ ਦੀ ਸਥਾਪਨਾ 30 ਅਪ੍ਰੈਲ, 1962 ਨੂੰ ਪੰਜਾਬੀ ਯੂਨੀਵਰਸਿਟੀ ਐਕਟ, 1961 ਅਧੀਨ ਕੀਤੀ ਗਈ। ਕਿਸੇ ਖਿੱਤੇ ਦੀ ਭਾਸ਼ਾ ਦੇ ਨਾਮ 'ਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀਬਰਿਊ ਯੂਨੀਵਰਸਿਟੀ ਤੋਂ ਬਾਅਦ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ। ਭਾਵੇਂ ਸ਼ੁਰੂ ਵਿਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਕਰਨਾ ਸੀ। ਪਰ ਸਹਿਜੇ ਸਹਿਜੇ ਇਸਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ ਹੁਣ ਇਹ ਇਕ ਬਹੁ-ਪੱਖੀ ਅਤੇ ਬਹੁ-ਫ਼ੈਕਲਟੀ ਵਾਲੇ ਵਿਸ਼ਾਲ ਵਿਦਿਅਕ ਅਦਾਰੇ ਦਾ ਰੂਪ ਧਾਰਨ ਕਰ ਗਈ ਹੈ।
ਯੂਨੀਵਰਸਿਟੀ ਕੈਂਪਸ ਵਿਚ ਇਸ ਸਮੇਂ ਵੱਖੋ-ਵੱਖ ਫੈਕਲਟੀਆਂ ਦੇ ਤਹਿਤ ਉਚੇਰੀ ਸਿੱਖਿਆ ਪ੍ਰਦਾਨ ਕਰਨ ਹਿਤ ਲਗਭਗ 78 ਅਧਿਆਪਨ ਅਤੇ ਖੋਜ ਵਿਭਾਗ ਹਨ। ਯੂਨੀਵਰਸਿਟੀ ਨਾਲ ਛੇ ਰੀਜਨਲ ਸੈਂਟਰ, ਨੌਂ ਨੇਬਰਹੁਡ ਕੈਂਪਸ ਸਮੇਤ 278 ਕਾਲਜ ਸੰਪੂਰਨ ਰੂਪ ਵਿਚ ਗਤੀਸ਼ੀਲ ਹਨ। ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਦਾ ਪ੍ਰਮੱਖ ਵਿਭਾਗ ਹੈ ਜਿਸ ਦੀ ਸਥਾਪਨਾ ਯੂਨੀਵਰਸਿਟੀ ਦੇ ਹੋਂਦ ਵਿਚ ਆਉਣ ਦੇ ਨਾਲ 1962 ਵਿਚ ਹੀ ਕਰ ਦਿੱਤੀ ਗਈ ਸੀ। ਪੰਜਾਬੀ ਵਿਭਾਗ ਦਾ ਪ੍ਰਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰਾਂ ਵਿਚ ਉਚੇਰੀ ਖੋਜ ਅਤੇ ਅਧਿਆਪਨ ਨੂੰ ਪ੍ਰਫੁਲਿਤ ਕਰਨਾ ਹੈ ਜੋ ਕਿ ਇਸ ਯੂਨੀਵਰਸਿਟੀ ਦਾ ਮੁੱਖ ਮੰਤਵ ਹੈ। ਇਸ ਮੰਤਵ ਹਿਤ ਵਿਭਾਗ ਵਿਚ ਪੜ੍ਹਾਈ ਅਤੇ ਖੋਜ ਦੇ ਮਹੱਤਵਪੂਰਨ ਪਹਿਲੂਆਂ ਨੂੰ ਅੱਗੇ ਰੱਖਿਆ ਗਿਆ ਹੈ। ਪੰਜਾਬੀ ਵਿਭਾਗ ਨੂੰ ਮਾਣ ਹੈ ਕਿ ਇੱਥੇ ਪ੍ਰਸਿੱਧ ਨਾਟਕਕਾਰ ਪ੍ਰੋ. ਹਰਚਰਨ ਸਿੰਘ, ਪ੍ਰਸਿੱਧ ਗਲਪਕਾਰ ਪ੍ਰੋ. ਦਲੀਪ ਕੌਰ ਟਿਵਾਣਾ, ਪ੍ਰਸਿੱਧ ਭਾਸ਼ਾ ਵਿਗਿਆਨੀ ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ, ਫ਼ਾਰਸੀ ਭਾਸ਼ਾ ਅਤੇ ਇਸਲਾਮੀ ਚਿੰਤਨ ਦੇ ਪ੍ਰਸਿੱਧ ਵਿਦਵਾਨ ਪ੍ਰੋ. ਗੁਲਵੰਤ ਸਿੰਘ ਅਤੇ ਉੱਘੇ ਮਾਰਕਸਵਾਦੀ ਚਿੰਤਕ ਡਾ. ਰਵਿੰਦਰ ਸਿੰਘ ਰਵੀ ਵਰਗੇ ਵਿਦਵਾਨ ਵਿਭਾਗੀ ਅਧਿਆਪਨ ਫ਼ੈਕਲਟੀ ਦੇ ਮੈਂਬਰ ਰਹੇ ਹਨ। ਇਥੋਂ ਦੇ ਵਿਦਿਆਰਥੀਆਂ ਵਿਚ ਨਾਮੀ ਸ਼ਾਇਰ ਸੁਰਜੀਤ ਪਾਤਰ, ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਵਰਗੇ ਸਿਰਜਣਾਤਮਿਕ ਲੇਖਕ ਸ਼ਾਮਲ ਹਨ। ਵਿਭਾਗ ਦੇ ਬਾਨੀ ਮੁਖੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਸਨ ਅਤੇ ਪਹਿਲੇ ਪ੍ਰੋਫ਼ੈਸਰ ਡਾ. ਹਰਚਰਨ ਸਿੰਘ ਸਨ। ਪੰਜਾਬੀ ਵਿਭਾਗ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ ਜਾਰੀ ਡੀ. ਐਸ. ਏ. ਦੇ ਤਿੰਨ ਪੜਾਅ ਮੁਕੰਮਲ ਕਰ ਚੁੱਕਾ ਹੈ ਅਤੇ ਪੰਜਾਬੀ ਵਿਭਾਗ, ਯੂਨੀਵਰਸਿਟੀ ਦਾ ਪਹਿਲਾ ਵਿਭਾਗ ਹੈ ਜਿਸ ਨੂੰ UGC ਵੱਲੋਂ ASIHSS, CAS-I ਸਕੀਮਾਂ ਨਾਲ ਨਿਵਾਜਿਆ ਗਿਆ ਹੈ। ਇਸ ਸਕੀਮ ਦੇ ਤਹਿਤ ਵਿਭਾਗ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਡਾਇਸਪੋਰੇ ਨਾਲ ਸਬੰਧਿਤ ਇਕ ਸੈਂਟਰ ਸਥਾਪਿਤ ਕੀਤਾ ਗਿਆ ਹੈ।
ਯੂਨੀਵਰਸਿਟੀ ਵੱਲੋਂ (ਪੱਤਰ ਨੰ.15756 ਅਮਲਾ/ਨਿਗ-1ਸ-4 ਮਿਤੀ 01/7/2022 ਤਹਿਤ) ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਅਤੇ ਪੰਜਾਬੀ ਪੀਡੀਆ ਕੇਂਦਰ ਨੂੰ ਵਿਭਾਗ ਦਾ ਹਿੱਸਾ ਬਣਾਇਆ ਗਿਆ ਹੈ।
ਨਾਨਕ ਲਿਪੀ ਪਰਿਵਾਰ ਦੇ ਫੌਂਟ ਡਾਊਨਲੋਡ ਕਰੋ (Download Nanak Lipi Font Family)
Syllabus
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Thrust Areas
- Resource Material Production in Punjabi Language, Literature and Culture
- Diasporic Study (Study of Language, Literature and Culture in Diaspora)
- Cultural and Subaltern Studies: In Context of Contemporary Social Problems (Gender Bias, Addiction, Rural poverty, Plight of Dalits, Problems of Differently Able People, Environmental pollution, female foeticide)
- Language and Media Studies
Dr. Gurmukh Singh, Head
0175-513-6458
headpunjabi@gmail.com
0175-513-6459
Information authenticated by
Head
Webpage managed by
Department
Departmental website liaison officer
Dr. Rajwinder Singh
Last Updated on:
29-08-2022