ਵਿਭਾਗ ਦਾ ਇਤਿਹਾਸ
ਪੰਜਾਬੀ ਯੂਨੀਵਰਸਿਟੀ ਵਿਚ ਸੰਨ 1969 ਵਿਚ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੀ ਸਥਾਪਨਾ, ਇਤਿਹਾਸ ਵਿਚ ਭਾਰਤ ਦੀ ਉਚੇਰੀ ਸਿਖਿਆ ਦੇ ਖੇਤਰ ਵਿਚ ਇਕ ਵਿਲੱਖਣ ਅਤੇ ਮਹੱਤਵਪੂਰਨ ਕੰਮ ਸੀ। ਇਹ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਤੀਜੀ ਸ਼ਤਾਬਦੀ ਵਾਲਾ ਸੀ, ਜਿਸ ਮੌਕੇ ਇਸਦੇ ਨਿਰਮਾਣ ਲਈ ਯੋਜਨਾ ਤਿਆਰ ਕੀਤੀ ਗਈ। ਯੂ.ਜੀ.ਸੀ. ਅਤੇ ਪੰਜਾਬ ਸਰਕਾਰ ਤੋਂ ਇਸ ਦੀ ਪ੍ਰਵਾਨਗੀ ਲੈ ਲਈ ਗਈ। ਵਿਭਾਗ ਦੇ ਉਦੇਸ਼ ਹਨ: ਖੋਜ ਲਈ ਸਹੂਲਤਾਂ ਦੇਣਾ, ਸੰਸਾਰ ਦੇ ਧਰਮਾਂ ਨੂੰ ਸਮਝਣਾ, ਵਿਦਿਆ ਦੁਆਰਾ ਵਿਗਿਆਨਿਕ ਅਤੇ ਪ੍ਰਣਾਲੀਬੱਧ ਸਿਖਿਆ ਦੇਣਾ, ਜਿਵੇਂ ਕਿ ਅੰਤਰ–ਧਰਮ ਸੰਵਾਦ, ਸੈਮੀਨਾਰ, ਹੋਰ ਲੈਕਚਰ, ਪੁਸਤਕਾਂ ਦੀ ਛਪਾਈ ਆਦਿ। ਹੁਣ ਵਿਭਾਗ ਵਿਚ ਧਰਮ ਅਧਿਐਨ ਦੇ ਉਚ ਖੇਤਰ ਵਿਚ ਅਗੇ ਦਸੇ ਵਿਦਿਅਕ ਕੋਰਸ ਕਰਵਾਏ ਜਾਂਦੇ ਹਨ।
Thrust Areas
- ਧਰਮਾਂ ਬਾਰੇ ਵਿਧੀਵਤ ਅਤੇ ਵਿਗਿਆਨਕ ਅਧਿਐਨ
- ਵਿਸ਼ਵ ਧਰਮ ਗ੍ਰੰਥਾਂ ਦੀ ਸਮਝ
- ਧਰਮਾਂ ਦਾ ਤੁਲਨਾਤਮਕ ਅਧਿਐਨ ਸਮਝ ਵਧਾਉਣੀ।
- ਅੰਤਰ ਧਰਮ ਸੰਵਾਦ
- ਸੰਪਰਾਦਾਇਕ ਸਦਭਾਵਨਾ
- ਧਰਮ ਅਤੇ ਮਨੁਖੀ ਅਧਿਕਾਰ
- ਧਰਮ ਅਤੇ ਚੁਗਿਰਦਾ ਬੋਧ
- ਸਮਾਜ ਭਲਾਈ ਦੀਆਂ ਗਤੀਵਿਧੀਆਂ
- ਸਮਾਜਿਕ ਅਤੇ ਨੈਤਿਕ ਕੀਮਤਾਂ
ਪਾਠਕ੍ਰਮ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
ਪੰਜਾਬੀ
- ਸ੍ਰੀ ਗੁਰੂ ਗ੍ਰੰਥ ਸਾਹਿਬ : ਅਧਿਆਤਮ ਤੇ ਵਿਵਹਾਰ
- ਆਤਮ ਦੇਸ਼ ਦੀ ਉਡਾਣ
- ਗੌਤਮ ਤੋ ਤਾਸ਼ਕੀ ਤੱਕ
- ਆਰਟ ਤੋਂ ਬੰਦਗੀ ਤੱਕ
- ਪੱਥਰ ਤੋਂ ਰੰਗ ਤੱਕ
- ਸਵੇਰ ਤੋਂ ਸ਼ਾਮ ਤੱਕ
- ਜਪੁ ਨੀਸਾਣ
- ਮਿੰਲਦ ਪ੍ਰਸ਼ਨ (ਸੰਪਾ.)
- ਧਰਮ : ਆਧੁਨਿਕ ਅਤੇ ਉਤਰ ਆਧੁਨਿਕ
- ਨਵਾਬ ਸ਼ੇਰ ਮੁਹੰਮਦ ਖਾਨ ਅਤੇ ਰਿਆਸਤ ਮਲੇਰਕੋਟਲਾ
- ਗੁਰੂ ਨਾਨਕ ਅਤੇ ਮੁਸਲਮਾਨ : ਅੰਤਰ ਧਰਮ ਸੰਵਾਦ
- ਇਸਲਾਮ: ਇਕ ਸੰਖੇਪ ਸਰਵੇਖਣ
- ਭਾਰਤ ਵਿਚ ਸੂਫ਼ੀਵਾਦ : ਚੋਣਵੇਂ ਸੰਦਰਭ
- ਸ੍ਰੀ ਗੁਰੂ ਗ੍ਰੰਥ ਸਾਹਿਬ : ਬਣਤਰ ਤੇ ਵਿਸ਼ਾ
- ਸੁਕ੍ਰਿਤ: ਸਿਧਾਂਤ ਤੇ ਵਿਹਾਰ
- ਪ੍ਰੋ. ਪੂਰਨ ਸਿੰਘ ਰਤਨਾਵਲੀ (ਸੰਪਾ.)- ਦੋ ਭਾਗ
- ਸਿੱਖੀ ਅਤੇ ਸਿਖਾਂ ਦਾ ਭਵਿਖ
- ਬੁੱਧ ਧਰਮ ਦੀ ਰੂਪ ਰੇਖਾ
- ਇਸਾਈ ਮਤ
- ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ: ਇਤਿਹਾਸ ਅਤੇ ਮੁਲਾਂਕਣ
- ਏਕ ਨੂਰ: ਗੁਰੂ ਗੋਬਿੰਦ ਸਿੰਘ ਜੀਵਨ ਅਤੇ ਦਰਸ਼ਨ
- ਬ੍ਰਾਹਮਣਵਾਦ ਤੋਂ ਹਿੰਦੂਵਾਦ, ਵਰਨ, ਜਾਤ, ਧਰਮ ਅਤੇ ਰਾਸ਼ਟਰਵਾਦ
- ਸਿੱਖ ਪਹਿਚਾਣ ਵਿਚ ਕੇਸਾਂ ਦਾ ਮਹੱਤਵ
- ਸਿੱਖ ਪੰਥ ਨਵੇਂ ਯੁੱਗ ਦੇ ਸਨਮੁੱਖ
- ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ ਜੀਵਨ ਕਥਾ
- ਭਾਰਤੀ ਸਮਾਜ ਦੇ ਮੂਲ ਅਧਾਰ
- ਬੰਜਰ ਹੋ ਰਿਹਾ ਪੰਜਾਬ
ਉਰਦੂ
- ਸਿਖ ਮਜਹਬ ਕੇ ਤਸੂਵਰਾਤ : ਇਸਲਾਮੀ ਨੁਕਤੇ-ਏ-ਨਜ਼ਰ
- ਤਸਨੀਫਾਤ-ਏ-ਗੋਆ
- ਸਿਖ ਮਜਹਬ ਸੇ ਮੁਤਾਲਿਕ ਮੁਸਲਿਮ ਸ਼ਖ਼ਸੀ਼ਅਤ
ਵਿਸ਼ੇਸ ਕਾਰਜ
ਵਿਭਾਗ ਵਿੱਚ ਪੋਸਟ ਗ੍ਰੈਜੂਏਟ ਕੋਰਸਾਂ ਤੋਂ ਇਲਾਵਾ, ਐਮ.ਫਿ਼ਲ, ਪੀਐਚ.ਡੀ. ਸੈਮੀਨਾਰ ਗੋਸਟੀਆਂ, ਯਾਦਗਾਰੀ ਭਾਸ਼ਣ ਲੜੀਆਂ ਅਤੇ ਕਾਨਫਰੰਸਾਂ ਲਗਾਤਾਰ ਜਾਰੀ
ਪ੍ਰਬੰਧਕੀ ਸਹੂਲਤਾਂ
ਵਿਭਾਗ ਕੋਲ ਵਿਸ਼ਵ ਧਰਮਾਂ ਦੇ ਦਰਸ਼ਨ ਨਾਲ ਸੰਬੰਧਿਤ ਇਕ ਯੋਗ ਲਾਇਬ੍ਰੇਰੀ ਹੈ। ਆਧੁਨਿਕ ਲੋੜਾਂ ਦੇ ਮਦੇ ਨਜ਼ਰ ਹਰੇਕ ਖੋਜ ਵਿਦਿਆਰਥੀ ਅਤੇ ਵਿਭਾਗੀ ਫੈਕਲਟੀ ਮੈਂਬਰ, ਕੰਪਿਊਟਰ ਅਤੇ ਇੰਟਰਨੈਟ ਨਾਲ ਜੁੜੇ ਹੋਏ ਹਨ। ਖੋਜਾਰਥੀਆਂ ਅਤੇ ਸਕਾਲਰਾਂ ਦੀ ਸਹੂਲਤ ਲਈ ਖੋਜ ਕੈਬਿਨ ਬਣੇ ਹੋਏ ਹਨ। ਵਿਭਾਗੀ ਗਤੀਵਿਧੀਆਂ ਜਿਵੇਂ ਕਿ ਸੈਮੀਨਾਰ, ਧਾਰਮਿਕ ਵਿਚਾਰ-ਚਰਚਾਵਾਂ, ਪ੍ਰਰਾਥਨਾਵਾਂ, ਕਾਰਜ਼ਸ਼ਾਲਾਵਾਂ ਆਦਿ ਲਈ ਵਾਤਾਨੂਕੂਲ ਹਾਲ ਹੈ।
Dr. Gurmail Singh
0175-5136468
rstudiespatiala@gmail.com
82838 25439, 9814288117
Information authenticated by
Dr. GURMAIL SINGH
Webpage managed by
University Computer Centre
Departmental website liaison officer
--
Last Updated on:
4-01-2022