ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਵਿਭਾਗ ਸਕੂਲ ਆਫ ਸੋਸ਼ਲ ਸਾਇੰਸਜ਼ 2012-13 ਤੋਂ ਸਥਾਪਿਤ ਕੀਤਾ ਗਿਆ ਸੀ। ਬੀ.ਏ.(ਆਨਰਜ) ਸੋਸ਼ਲ ਸਾਇੰਸਿਜ਼ ਦੇ ਵਿਦਿਆਰਥੀਆਂ ਨੂੰ ਨਵੀਆਂ ਸਮਾਜਿਕ ਲੋੜਾਂ ਦੇ ਹਾਣ ਦਾ ਬਣਾਉਣ ਲਈ ਲੋੜੀਂਦਾ ਗਿਆਨ ਅਤੇ ਮੁਹਾਰਤ ਦੇਣ ਦਾ ਉਲਰਾਲਾ ਕੀਤਾ ਜਾਂਦਾ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵਿੱਚ ਮੱਲ੍ਹਾਂ ਮਾਰਣ ਲਈ ਉਸਾਰੂ ਮਾਹੌਲ ਉਪਲੱਬਧ ਕਰਵਾਇਆ ਜਾਂਦਾ ਹੈ। ਸਾਡਾ ਉਦੇਸ਼ ਉਚੇਰੇ ਪੱਧਰ ਤੇ ਪ੍ਰਸ਼ਾਸ਼ਕ ਪੈਦਾ ਕਰਨਾ ਹੈ। ਵਿਭਾਗ ਵਿਖੇ ਲੋੜੀਂਦਾ ਸਾਜੋ ਸਮਾਨ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਆਪਣੇ ਖੇਤਰ ਵਿੱਚ ਬੁਲੰਦੀਆਂ ਉਪਰ ਪਹੁੰਚ ਸਕਣ। ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹ ਪ੍ਰਸ਼ਾਸ਼ਨ ਵਿੱਚ ਟੀਮ ਵਰਕ ਦੀ ਮਹੱਤਤਾ ਨੂੰ ਸਮਝਣ ਤੇ ਸਿੱਖਣ। ਅਕਾਦਮਿਕ ਤੇ ਹੋਰ ਗਤੀਵਿਧੀਆਂ ਉਨ੍ਹਾਂ ਨੂੰ ਲਗਾਤਾਰ ਅਮੀਰ ਕਰਦੀਆਂ ਹਨ।