ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ (Sri Guru Granth Sahib Studies)
http://.punjabiuniversity.ac.in
ਵਿਭਾਗ ਦਾ ਇਤਿਹਾਸ
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ 1962 ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਬਹੁਪੱਖੀ ਵਿਕਾਸ ਲਈ ਕੀਤੀ ਗਈ ਸੀ। ਉਪਰੋਕਤ ਉਦੇਸ਼ ਅਤੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਹਿੱਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀ ਸਥਾਪਨਾ 04 ਅਪ੍ਰੈਲ, 1966 ਨੂੰ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਿਸ਼ਵ ਦਾ ਇੱਕੋ ਇੱਕ ਅਜਿਹਾ ਵਿਭਾਗ ਹੈ ਜੋ ਕਿਸੇ ਧਰਮ ਗ੍ਰੰਥ ਦੇ ਨਾਂ 'ਤੇ ਸਥਾਪਿਤ ਕੀਤਾ ਗਿਆ ਹੈ। ਇਹ ਵਿਭਾਗ ਸਿੱਖ ਧਰਮ ਚਿੰਤਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਆਰਥਿਕ ਸਰੋਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਥਾਪਿਤ ਕਰਨ ਹਿੱਤ ਯਤਨਸ਼ੀਲ ਹੈ। ਇੱਥੇ ਪ੍ਰਾਚੀਨ ਹੱਥ-ਲਿਖਤਾਂ ਦਾ ਕੀਮਤੀ ਖਜ਼ਾਨਾ ਵੀ ਸੁਸ਼ੋਭਿਤ ਹੈ। 2010 ਵਿੱਚ ਵਿਭਾਗ ਨੇ ਮਹੱਤਵਪੂਰਨ ਕੋਰਸਾਂ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਰਟੀਫਿਕੇਟ ਕੋਰਸ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਸਿੱਖ ਥਿਓਲਜੀ, ਐਮ.ਫਿਲ. ਅਤੇ ਪੀ.ਐਚ.ਡੀ. ਕੋਰਸਾਂ ਨੂੰ ਸ਼ੁਰੂ ਕੀਤਾ ਅਤੇ ਨਾਲ ਹੀ ਚੱਲ ਰਹੇ ਖੋਜ ਪ੍ਰੋਜੈਕਟਾਂ ਨਾਲ ਸਬੰਧਤ ਵਰਕਸ਼ਾਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕਰਦਾ ਆ ਰਿਹਾ ਹੈ। ਖੋਜ ਦੀਆਂ ਨਵੀਂਆਂ ਦਿਸ਼ਾਵਾਂ ਹਿੱਤ ਵਿਭਾਗ ਨੇ ਹੁਣ ਤੱਕ ਕਈ ਪੁਸਤਕਾਂ, ਖੋਜ ਪ੍ਰੋਜੈਕਟਾਂ ਅਤੇ ਨਾਨਕ ਪ੍ਰਕਾਸ਼ ਪਤ੍ਰਿਕਾ (ਜਰਨਲ) ਪ੍ਰਕਾਸ਼ਿਤ ਕੀਤੇ ਹਨ ਅਤੇ ਨਾਲ ਹੀ ਇਹ ਵਿਭਾਗ ਵੱਖ-ਵੱਖ ਪੁਸਤਕ ਲੜੀ ਤਹਿਤ ਖੋਜ ਕਾਰਜ ਕਰਵਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਖ-ਵੱਖ ਧਾਰਮਿਕ ਪਹਿਲੂਆਂ ਦੇ ਨਵੇਂ ਪਰਿਪੇਖ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ।
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. Gunjanjot Kaur
0175-5136442
headsggss@gmail.com
Information authenticated by
Dr. Gunjanjot Kaur
Webpage managed by
Department
Departmental website liaison officer
--
Last Updated on:
28-07-2022