ਅੰਕੜਾ ਵਿਭਾਗ 1984 ਵਿਚ ਮੈਥੇਮੈਟਿਕਸ ਵਿਭਾਗ ਦੀ ਵਾਈਫਰਕੇਸ਼ਨ ਦੇ ਕਾਰਨ ਹੋਂਦ ਵਿਚ ਆਇਆ। ਸ਼ੁਰੂ ਵਿਚ ਇਹ ਛੋਟਾ ਵਿਭਾਗ ਸੀ ਅਤੇ ਇਸ ਦਾ ਮੁੱਖ ਜ਼ੋਰ ਪੋਸਟ ਗ੍ਰੈਜੂਏਟ ਟੀਚਿੰਗ ਅਤੇ ਰਿਸਰਚ ਦਾ ਸੀ। ਵਿਭਾਗ ਦੁਆਰਾ ਵਿਦਿਆਰਥੀਆਂ ਦੀ ਟਰੇਨਿੰਗ, ਖੋਜ ਵਿਦਿਆਰਥੀਆਂ ਅਤੇ ਅਧਿਆਪਨ ਦੇ ਲਈ ਮੁਖ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਵਿਭਾਗ ਦਾ ਮੁਖ ਮੰਤਵ ਸਟੈਟਿਸਟੀਕਲ ਅਤੇ ਕੰਪਿਊਟਰ ਨਾਲਜ ਬੇਸਡ ਐਜੂਕੇਸ਼ਨ ਨੂੰ ਪ੍ਰਦਾਨ ਕਰਨਾ ਹੈ, ਜਿਸ ਨਾਲ ਅਕਾਦਮਿਕ ਅਤੇ ਇੰਡੀਸਟਰੀ ਦੀ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਵੇਲੇ ਵਿਭਾਗ ਵਿਚ ਬੀ.ਐਸ.ਸੀ.(ਸੀ.ਐਸ.ਐਮ.), ਮਾਸਟਰ ਆਫ ਸਟੈਟਿਸਟਿਕਸ ਅਤੇ ਪੀ-ਐਚ.ਡੀ. ਕੋਰਸ ( ਰਿਸਰਚ ਏਰੀਆ ਡਿਜ਼ਾਈਨ ਆਫ ਐਕਸਪੈਰੀਮੈਂਟਸ, ਸੈਪਲਿੰਗ ਥਿਊਰੀ ਅਤੇ ਸੈਂਪਲ ਸਰਵੇ, ਓਪਰੇਸ਼ਨਜ਼ ਰਿਸਰਚ ਅਤੇ ਰਿਲਾਈਬਿਲਟੀ ਮੋਡਲਿੰਗ) ਸਫਲਤਾ ਪੂਰਵਕ ਚੱਲ ਰਹੇ ਹਨ।