ਵਿਭਾਗ ਬਾਰੇ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਸੰਨ 1961 ਵਿਚ ਸਥਾਪਿਤ ਕੀਤਾ ਗਿਆ ਸੀ। ਇਸ ਨੂੰ ਸਥਾਪਿਤ ਕਰਨ ਦਾ ਮੁੱਖ ਉਦੇਸ਼ ਪੰਜਾਬੀ ਅਧਿਐਨ ਨੂੰ ਤਰੱਕੀ ਦੇਣਾ, ਪੰਜਾਬੀ ਸਾਹਿਤ ਦੀ ਖੋਜ ਲਈ ਵਿਵਸਥਾ ਕਰਨਾ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਪਾਅ ਕਰਨੇ ਅਤੇ ਜਿੰਨੇ ਵਿਸ਼ਿਆਂ ਲਈ ਵੀ ਸੰਭਵ ਹੋ ਸਕੇ ਇਸ ਨੂੰ ਪ੍ਰਗਤੀਸ਼ੀਲ ਰੂਪ ਵਿਚ ਸਿੱਖਿਆਦੀਖਿਆ ਅਤੇ ਪ੍ਰੀਖਿਆ ਦੇ ਮਾਧਿਅਮ ਵਜੋਂ ਅਪਨਾਉਣਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਹਿਤ ਕੁਝ ਵਿਭਾਗ ਵਿਸ਼ੇਸ਼ ਤੌਰ 'ਤੇ ਸਥਾਪਿਤ ਕੀਤੇ ਗਏ ਸਨ।ਪ੍ਰਸਿੱਧ ਪੰਜਾਬੀ ਨਾਟਕਕਾਰ ਸੁਰਜੀਤ ਸਿੰਘ ਸੇਠੀ ਦੁਆਰਾ ਸੰਨ 1967 ਵਿਚ ਸਥਾਪਿਤ ਕੀਤਾ ਥੀਏਟਰ ਅਤੇ ਟੈਲਵਿਜ਼ਨ ਵਿਭਾਗ ਵੀ ਉਨ੍ਹਾਂ ਵਿਚੋਂ ਇਕ ਹੈ।ਵਿਭਾਗ ਦਾ ਮੁੱਖ ਮੰਤਵ ਪੰਜਾਬੀ ਰੰਗਮੰਚ ਨੂੰ ਪੰਜਾਬ ਅਤੇ ਉੱਤਰ ਭਾਰਤ ਵਿਚ ਪ੍ਰੋਤਸਾਹਿਤ ਕਰਨਾ ਹੈ। ਵਿਭਾਗ ਥੀਏਟਰ ਅਤੇ ਟੈਲੀਵਿਜ਼ਨ ਦੇ ਵਿਸ਼ੇ ਵਿਚ ਐਮ.ਏ. ਅਤੇ ਪੀਐਚ.ਡੀ. ਪ੍ਰਦਾਨ ਕਰਦਾ ਹੈ। ਇਹ ਵਿਭਾਗ ਡਾ. ਸੁਰਜੀਤ ਸਿੰਘ ਸੇਠੀ, ਡਾ.ਹਰਚਰਨ ਸਿੰਘ, ਡਾ. ਪ੍ਰਕਾਸ਼ ਸਿਆਲ, ਰਾਮ ਗੁਪਾਲ ਬਜਾਜ, ਕ੍ਰਿਸ਼ਨ ਦਿਵੇਦੀ, ਬਲਰਾਜ ਪੰਡਿਤ, ਡਾ.ਕਮਲੇਸ਼ ਉੱਪਲ, ਡਾ.ਨਵਨਿੰਦਰਾ ਬਹਿਲ, ਡਾ.ਯੋਗੇਸ਼ ਗੰਭੀਰ, ਡਾ.ਗੁਰਚਰਨ ਸਿੰਘ ਅਤੇ ਡਾ.ਸੁਨੀਤਾ ਧੀਰ ਜਿਹੇ ਅਧਿਆਪਕਾਂ ਦੀ ਸਰਪ੍ਰਸਤੀ ਵਿਚ ਵਿਕਸਤ ਹੋਇਆ ਹੈ। ਭਾਰਤੀ ਅਤੇ ਪੱਛਮੀ ਸ਼ਾਹਕਾਰਾਂ ਦੇ ਅਨੁਵਾਦ ਅਤੇ ਰੂਪਾਂਤਰਣ ਸਮੇਤ ਹੁਣ ਤਕ ਇਸਨੇ ਸੌ ਤੋਂ ਵੱਧ ਪੰਜਾਬੀ ਪੇਸ਼ਕਾਰੀਆਂ ਕੀਤੀਆਂ ਹਨ। ਇਸਨੇ ਭਾਰਤ ਰੰਗ ਮਹਾਂਉਤਸਵ 2008 ਦੇ ਨਾਲ ਕਈ ਖੇਤਰੀ ਅਤੇ ਰਾਸ਼ਟਰੀ ਰੰਗਮੰਚ ਉਤਸਵਾਂ ਵਿਚ ਪੇਸ਼ਕਾਰੀਆਂ ਕੀਤੀਆਂ ਹਨ। ਵਿਭਾਗ ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ, ਪੰਜਾਬ ਸਰਕਾਰ, ਸਾਹਿਤਯ ਅਕਾਦਮੀ ਦਿੱਲੀ, ਉਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ, ਜਵਾਹਰ ਕਲਾ ਕੇਂਦਰ ਜੈਪੁਰ(ਰਾਜਸਥਾਨ), ਪੰਜਾਬੀ ਅਕਾਦਮੀ ਦਿੱਲੀ, ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ, ਪੰਜਾਬ ਕਲਾ ਪਰੀਸ਼ਦ,ਪੰਜਾਬ ਸੰਗੀਤ ਨਾਟਕ ਅਕਾਦਮੀ, ਆਈ ਆਈ ਟੀ, ਖੜਗਪੁਰ (ਪੱਛਮੀ ਬੰਗਾਲ) ਅਤੇ ਕਈ ਗੈਰ-ਸਰਕਾਰੀ ਅਦਾਰਿਆਂ ਨਾਲ ਮਿਲ ਕੇ ਕਾਰਜ ਕਰ ਰਿਹਾ ਹੈ। ਵਿਭਾਗ ਦੇ ਸਾਬਕਾ ਵਿਦਿਆਰਥੀ ਰੰਗਮੰਚ, ਟੈਲੀਵਿਜ਼ਨ ਅਤੇ ਸਿਨੇਮਾ ਦੇ ਖੇਤਰ ਵਿਚ ਬਤੌਰ ਅਦਾਕਾਰ, ਨਾਟਕਕਾਰ, ਫਿਲਮ ਲੇਖਕ, ਨਿਰਦੇਸ਼ਕ, ਅਧਿਆਪਕ, ਸੰਪਾਦਕ ਅਤੇ ਤਕਨੀਸ਼ੀਅਨ ਕਾਰਜਸ਼ੀਲ ਹਨ। ਕਈ ਵਿਦਿਆਰਥੀਆਂ ਨੇ ਨੈਟ (ਯੂ.ਜੀ.ਸੀ.) ਪ੍ਰੀਖਿਆ ਪਾਸ ਕਰਨ ਦੇ ਨਾਲ ਜੂਨੀਅਰ ਖੋਜ ਫੈਲੋਸ਼ਿਪ, ਮੌਲਾਨਾ ਅਬੁਲ ਕਲਾਮ ਅਜ਼ਾਦ ਅਤੇ ਰਾਜੀਵ ਗਾਂਧੀ ਰਾਸ਼ਟਰੀ ਫੈਲੋਸ਼ਿਪ ਵੀ ਪ੍ਰਾਪਤ ਕੀਤੀ ਹੈ।
ਕੇਂਦਰੀ ਖੋਜ ਖੇਤਰ
- ਪੰਜਾਬੀ ਰੰਗਮੰਚ, ਟੈਲੀਵਿਜ਼ਨ ਅਤੇ ਸਿਨੇਮਾ
- ਭਾਰਤੀ ਰੰਗਮੰਚ
- ਵਿਸ਼ਵ ਨਾਟਕ ਅਤੇ ਰੰਗਮੰਚ
ਕਿੱਤਾ ਵਿਕਲਪ
ਅਧਿਆਪਨ, ਖੋਜ, ਰੰਗਮੰਚ, ਸਿਨੇਮਾ, ਟੈਲੀਵਿਜ਼ਨ ਅਤੇ ਰੇਡਿਉ
ਪਾਠਕ੍ਰਮ
ਪੇਸ਼ ਕੀਤੇ ਗਏ ਕੋਰਸ ਅਤੇ ਫੈਕਲਟੀ
Dr. Harjeet Singh
0175-5136293,6294
headttv@pbi.ac.in
Information authenticated by
Dr. Harjeet Singh
Webpage managed by
University Computer Centre
Departmental website liaison officer
---
Last Updated on:
07-05-2024